• 4:36 pm
Go Back

ਅਹਿਮਦਾਬਾਦ: ਦੇਸ਼ ‘ਚ ਲਗਾਤਾਰ ਪਲੇਅਰ ਅਨ ਨੋਅਨ ਬੈਟਲਗਰਾਊਂਡ (ਪਬਜੀ) ਦੀ ਦਿਵਾਨਗੀ ਵੱਧਦੀ ਜਾ ਰਹੀ ਹੈ। ਭਾਰਤ ‘ਚ ਇਸ ਗੇਮ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਗੇਮ ਦਿ ਦਿਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਇਸਦਾ ਇੱਕ ਅਨੌਖਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਗੇਮ ਕਾਰਨ ਇੱਕ ਜੋੜੇ ਦਾ ਘਰ ਟੁੱਟਣ ‘ਤੇ ਆ ਗਿਆ ਹੈ। ਇਸ ਵਿਵਾਦਤ ਗੇਮ ਨੇ ਹੁਣ ਲੋਕਾਂ ਦੇ ਰਿਸ਼ਤਿਆਂ ‘ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਗੇਮ ਖੇਡਣ ਦੀ ਆਦਤ ਕਾਰਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਵਿਆਹੁਤਾ ਔਰਤ ਆਪਣੇ ਪੱਬਜੀ ਪਾਰਟਨਰ ਨਾਲ ਪਿਆਰ ‘ਚ ਪੈ ਗਈ ਹੈ।

ਇਸ ਪਿਆਰ ਦੇ ਚੱਲਦਿਆਂ ਇਸ 19 ਸਾਲਾ ਮੁਟਿਆਰ ਨੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਕੀਤੀ ਹੈ। ਖ਼ਬਰਾਂ ਨੇ ਕਿ ਗੁਜਰਾਤ ਦੇ ਅਹਿਮਦਾਬਾਦ ‘ਚ ਇੱਕ ਬੱਚੇ ਦੀ ਮਾਂ ਨੂੰ ਕੁਝ ਮਹੀਨਿਆਂ ਤੋਂ ਪੱਬਜੀ ਖੇਡਣ ਦੀ ਆਦਤ ਲੱਗ ਗਈ ਅਤੇ ਇਸ ਦੌਰਾਨ ਉਹ ਇੱਕ ਪੱਬਜੀ ਪਲੇਅਰ ਦੇ ਸੰਪਰਕ ‘ਚ ਆਈ ਜੋ ਗੇਮ ਦਾ ਚੰਗਾ ਖਿਡਾਰੀ ਸੀ। ਇਸ ਦੇ ਚੱਲਦਿਆਂ ਔਰਤ ਦਾ ਆਪਣੇ ਪਤੀ ਨਾਲ ਵੀ ਝਗੜਾ ਹੋ ਗਿਆ ਅਤੇ ਉਹ ਆਪਣੇ ਪੇਕੇ ਘਰ ਆ ਗਈ।

ਅਧਿਕਾਰੀਆਂ ਦੀ ਇਹ ਸਲਾਹ
ਹੈਲਪਲਾਈਨ ਅਧੀਕਾਰੀਆਂ ਨੇ ਦੱਸਿਆ ਕਿ ਇਹ ਇੱਕ ਹੈਰਾਨੀਜਨਕ ਮਾਮਲਾ ਹੈ ਜਿੱਥੇ ਮਹਿਲਾ ਪਬਜੀ ਖੇਡਣ ਦੀ ਆਦੀ ਹੈ। ਮਹਿਲਾ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਵੁਮੈਨ ਹੈਲਪਲਾਈਨ ਨੰਬਰ ‘ਤੇ ਸੰਪਰਕ ਕੀਤਾ। ਮਹਿਲਾ ਦੇ ਇਸ ਫੈਸਲੇ ਦਾ ਵਿਰੋਧ ਉਸ ਦੇ ਪਿਤਾ ਵੀ ਕਰ ਰਹੇ ਹਨ। ਇਸ ਗੇਮ ਦੀ ਆਦਤ ਤੋਂ ਬਾਹਰ ਨਿੱਕਲਣ ਲਈ ਮਨੋਵਿਗੀਆਨਕ ਨੇ ਉਸ ਨੂੰ ਆਪਣੇ ਫੈਸਲੇ ਬਾਰੇ ਫੇਰ ਤੋਂ ਸੋਚਣ ਅਤੇ ਜਲਦਬਾਜ਼ੀ ‘ਚ ਫੈਸਲਾ ਨਾ ਲੈਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਦੋ ਮਾਮਲਿਆਂ ‘ਚ ਮਾਵਾਂ ਨੇ ਆਪਣੇ ਬੱਚਿਆਂ ਦਿ ਗੇਮ ਦੀ ਲਤ ਛਡਵਾਉਣ ਦੀ ਮੰਗ ਕੀਤੀ ਸੀ।

Facebook Comments
Facebook Comment