104 ਸਾਲ ਬੇਬੇ ਨੇ ਕੀਤਾ ਅਜਿਹਾ ਜੁਰਮ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Prabhjot Kaur
2 Min Read

ਇੰਗਲੈਂਡ: ਮਨੁੱਖੀ ਇਛਾਵਾਂ ਦੀ ਕੋਈ ਹੱਦ ਨਹੀਂ ਹੁੰਦੀ ਤੇ ਹਰ ਕਿਸੇ ਦੇ ਸਾਰੇ ਸੁਪਨੇ ਪੂਰੇ ਨਹੀਂ ਹੁੰਦੇ, ਖ਼ਾਸਕਰ ਅਜੀਬੋ ਗਰੀਬ ਸੁਪਨੇ। ਅੱਲਾਦੀਨ ਦਾ ਦੌਰ ਹੋਰ ਸੀ ਕਿਓਂਕਿ ਉਸ ਕੋਲ ਜਾਦੂਈ ਚਿਰਾਗ ਸੀ, ਜਿਸਨੂੰ ਰਗੜਨ ਨਾਲ ਉਸ ਵਿਚੋਂ ਜਿੰਨੀ ਨਿਕਲਦਾ ਤੇ ਉਸਦੀਆਂ ਇਛਾਵਾਂ ਪੂਰੀਆਂ ਕਰਦਾ ਪਰ ਅੱਜਕਲ ਅਜਿਹਾ ਨਹੀਂ ਹੁੰਦਾ। ਇਸਦੇ ਬਾਵਜੂਦ ਤੁਹਾਡੇ ਉਲਟੇ ਸਿੱਧੇ ਸੁਪਨੇ ਪੂਰੇ ਹੋ ਜਾਣ ਤਾਂ ਗੱਲ ਹੀ ਕੀ ਹੈ।

ਇੰਗਲੈਂਡ ਦੀ ਰਹਿਣ ਵਾਲੀ ਇਕ 104 ਸਾਲਾਂ ਦੀ ਬਜ਼ੁਰਗ ਔਰਤ ਐਨੀ ਬ੍ਰੋਕਨਬ੍ਰੋ ਦਾ ਵੀ ਇਕ ਸੁਪਨਾ ਹੈ ਜਿਸਨੂੰ ਉਹ ਪੂਰਾ ਕਰਨ ਵਿਚ ਸਫਲ ਹੋਈ। ਤੁਸੀਂ ਜਾਂ ਕੇ ਹੈਰਾਨ ਰਹਿ ਜਾਓਗੇ ਕਿ ਐਨੀ ਦਾ ਸੁਪਨਾ ਕੁਝ ਹੋਰ ਨਹੀਂ ਜੇਲ੍ਹ ਜਾਣਾ ਹੈ। ਕੇਅਰ ਹੋਮ ਵਿਚ ਰਹਿਣ ਵਾਲੀ 104 ਸਾਲਾਂ ਦੀ ਬਜ਼ੁਰਗ ਔਰਤ ਐਨੀ ਬ੍ਰੋਕਨਬ੍ਰੋ ਤੋਂ ਦਿ ਬ੍ਰਿਸਟਲ ਵਿਸ਼ਿੰਗ ਵਾਸ਼ਿੰਗ ਲਾਈਨ ਨੇ ਇਕ ਫਾਰਮ ਭਰਵਾ ਕੇ ਉਨ੍ਹਾਂ ਦੀਆਂ ਇੱਛਾਵਾਂ ਪੁੱਛੀਆਂ ਸਨ।

ਇਸ ਫਾਰਮ ਵਿਚ ਬਜ਼ੁਰਗ ਔਰਤ ਨੇ ਲਿਖਿਆ ਕਿ ਮੈਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੈਂ 104 ਸਾਲਾਂ ਦੀ ਹਾਂ ਅਤੇ ਮੈਂ ਕਦੇ ਵੀ ਕਾਨੂੰਨ ਨਹੀਂ ਤੋੜਿਆ ਪਰ ਮੇਰਾ ਸੁਪਨਾ ਜੇਲ੍ਹ ਜਾਣ ਦਾ ਹੈ। ਜਿਸ ਨੂੰ ਪੂਰਾ ਕੀਤਾ ਜਾਵੇ। 104 ਸਾਲਾ ਬਜ਼ੁਰਗ ਔਰਤ ਦੀ ਇਸ ਇੱਛਾ ਨੂੰ ਜਾਣ ਪੁਲਿਸ ਟੀਮ ਨੇ ਟਵਿੱਟਰ ‘ਤੇ ਰਿਪਲਾਈ ਦਿਤਾ ਅਤੇ ਕਿਹਾ ਕਿ ਸਾਨੂੰ ਬ੍ਰਿਸਟਲ ਵਿਸ਼ਿੰਗ ਵਾਸ਼ਿੰਗ ਲਾਈਨ ਦਾ ਇਹ ਆਈਡੀਆ ਬਹੁਤ ਪਸੰਦ ਆਇਆ।

ਅਸੀਂ ਜਲਦ ਹੀ ਬਜ਼ੁਰਗ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਭੇਜ ਰਹੇ ਹਾਂ। ਇਸ ਤੋਂ ਬਾਅਦ ਪੁਲਿਸ ਨੇ 104 ਸਾਲਾ ਐਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿਤਾ। ਪੁਲਿਸ ਨੇ ਇਹ ਕਾਰਵਾਈ ਪਿਛਲੇ ਦਿਨੀਂ ਇੰਟਰਨੈਸ਼ਨਲ ਹੈਪੀਨੈੱਸ ਡੇ ਦੇ ਦਿਨ ਕੀਤੀ। ਅਪਣੀ ਇੱਛਾ ਪੂਰੀ ਹੋਣ ਤੋਂ 104 ਸਾਲਾ ਐਨੀ ਨੂੰ ਆਪਣੀ ਗ੍ਰਿਫ਼ਤਾਰੀ ਦਾ ਦਿਨ ਬੇਹੱਦ ਪਸੰਦ ਆਇਆ।

 

Share this Article
Leave a comment