• 3:56 pm
Go Back

ਮੁੰਬਈ: ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਆਖਿਰ ਕਿਉਂ ਨਵੇਂ ਅਦਾਕਾਰਾਂ ‘ਤੇ ਭਾਰੀ ਹੈ ਇਸਦਾ ਇੱਕ ਉਦਾਹਰਣ ਉਨ੍ਹਾਂ ਨੇ ਫੇਰ ਦਿੱਤਾ ਹੈ। ਹਾਲ ਹੀ ‘ਚ ਅਕਸ਼ੈ ਨੇ ਐਮਾਜੌਨ ਦੇ ਇੱਕ ਇਵੈਂਟ ‘ਤੇ ਖੁਦ ਦੇ ਕੱਪੜਿਆਂ ਨੂੰ ਅੱਗ ਲਾ ਕੇ ਰੈਂਪ ਵਾਕ ਕੀਤੀ। ਇਸ ‘ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਗੁੱਸੇ ‘ਚ ਤਿਲਮਿਲਾਈ ਟਵਿੰਕਲ ਨੇ ਸੋਸ਼ਲ ਮੀਡੀਆ ਟਵਿਟਰ ‘ਤੇ ਲਿਖਿਆ, “ਮੈਂ ਸੁਣੀਆ ਹੈ ਕਿ ਤੁਸੀਂ ਖੁਦ ਨੂੰ ਅੱਗ ਲਾਉਣ ਦਾ ਫੈਸਲਾ ਲਿਆ ਹੈ, ਘਰ ਆਓ, ਮੈਂ ਹੀ ਤੁਹਾਡੀ ਜਾਨ ਲੈ ਲਵਾਂ ਜੇਕਰ ਤੁਸੀਂ ਇਸ ਅੱਗ ਤੋਂ ਬਚ ਗਏ ਹੋ ਤਾਂ। ਹੇ ਭਗਵਾਨ ਮਦਦ ਕਰੋ।”

ਅਕਸ਼ੈ ਕੁਮਾਰ ਇਵੈਂਟ ‘ਚ ਖੁਦ ਨੂੰ ਅੱਗ ਲਾਉਣ ਵਾਲਾ ਬੇਹੱਦ ਖ਼ਤਰਨਾਕ ਸਟੰਟ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਸਮੇਂ ਅੱਕੀ ਦੇ ਨਾਲ ਮਾਹਿਰਾਂ ਦੀ ਟੀਮ ਮੌਜੂਦ ਸੀ।

ਅਕਸ਼ੈ ਨੇ ਅੱਗੇ ਕਿਹਾ ਕਿ ਆਰਵ ਨੇ ਮੈਨੂੰ ਸੁਝਾਅ ਦਿੱਤਾ ਸੀ ਕਿ ਮੈਂ ਆਪਣਾ ਡਿਜਿਟਲ ਡੈਬਿਊ ਕਰਾਂਗਾ ਕਿਉਂਕਿ ਇਹ ਨੌਜਵਾਨ ਵਰਗ ਨੂੰ ਪਸੰਦ ਆ ਰਿਹਾ ਹੈ । ਡਿਜਿਟਲ ਦੇ ਜ਼ਰੀਏ ਮੈਂ ਕੁੱਝ ਹੋਰ ਨਵਾਂ ਕਰਨਾ ਚਾਹੁੰਦਾ ਹਾਂ ਅਤੇ ਹਮੇਸ਼ਾ ਨਵੀਂ ਤਕਨੀਕ ਨਾਲ ਜੁੜਨਾ ਚਾਹੁੰਦਾ ਹਾਂ ।

Facebook Comments
Facebook Comment