• 11:08 am
Go Back
navjot sidhu gets z plus security

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੁਝ ਸੰਗਠਨਾਂ ਵਲੋਂ ਮਿਲ ਰਹੀ ਧਮਕੀਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਰਾਜ ਸਰਕਾਰ ਨੇ ਸਿੱਧੂ ਦੀ ਸੁਰੱਖਿਆ ਅਪਗਰੇਡ ਕਰਕੇ ਜ਼ੈੱਡ ਪਲੱਸ ਕਰ ਦਿੱਤੀ ਹੈ। ਨਾਲ ਹੀ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿ ਸਿੱਧੂ ਨੂੰ ਸੈਂਟਰਲ ਆਰਮਡ ਫੋਰਸ ਦਾ ਸੁਰੱਖਿਆ ਘੇਰਾ ਮੁਹਈਆ ਕਰਵਾਇਆ ਜਾਵੇ। ਰਾਜ ਤੋਂ ਇਲਾਵਾ ਮੁੱਖ ਸਕੱਤਰ ਐੱਨਐੱਸ ਕਲਸੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਿੱਧੂ ਨੂੰ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ ( ਸੀਆਈਐੱਸਐੱਫ ) ਦਾ ਸਕਿਓਰਿਟੀ ਕਵਰ ਮੁਹਈਆ ਕਰਾਇਆ ਜਾਵੇ ।
navjot sidhu gets z plus security
ਪੰਜਾਬ ਸਰਕਾਰ ਨੇ ਸਿੱਧੂ ਦੇ ਸੁਰੱਖਿਆਕਰਮੀਆਂ ਦੀ ਗਿਣਤੀ 12 ਤੋਂ ਵਧਾਕੇ 24 ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਦੀ ਸੁਰੱਖਿਆ ਵਿੱਚ ਕਮਾਂਡੋ ਵੀ ਤਾਇਨਾਤ ਕੀਤੇ ਹਨ। ਸਿੱਧੂ ਨੂੰ ਬੁਲੇਟ ਪਰੂਫ਼ ਲੈਂਡ ਕਰੂਜ਼ਰ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ਦੀ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਹੈ ਧਿਆਨ ਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਦੱਖਣਪੰਥੀ ਗਰੁੱਪ ਹਿੰਦੂ ਜਵਾਨ ਸੈਨਾ ਨੇ ਸਿੱਧੂ ਨੂੰ ਧਮਕੀ ਦਿੱਤੀ ਸੀ। ਉਸਨੇ ਯੂਪੀ ਦੇ ਸੀਐੱਮ ਯੋਗੀ ਆਦਿਤਿਅਨਾਥ ਦੇ ਖਿਲਾਫ ਬੋਲਣ ਨੂੰ ਲੈ ਕੇ ਸਿੱਧੂ ‘ਤੇ ਇੱਕ ਕਰੋੜ ਦਾ ਇਨਾਮ ਘੋਸ਼ਿਤ ਕੀਤਾ ਸੀ।
navjot sidhu gets z plus security
ਸੈਨਾ ਦੇ ਪ੍ਰਧਾਨ ਤਰੁਣ ਸਿੰਘ ਨੇ ਐਲਾਨ ਕੀਤਾ ਸੀ ਕਿ ਜੇਕਰ ਸਿੱਧੂ ਆਗਰਾ ਆਉਂਦੇ ਹਨ ਤਾਂ ਉਹ ਉਨ੍ਹਾਂ ਦੇ ਟੁਕੜੇ ਕਰ ਦੇਣਗੇ। ਤਰੁਣ ਦਾ ਕਹਿਣਾ ਸੀ ਕਿ ਸਿੱਧੂ ਪਾਕਿਸਤਾਨ ਦੀ ਤਾਰੀਫ ਕਰ ਰਹੇ ਹਨ ਅਤੇ ਆਪਣੇ ਦੇਸ਼ ਦੇ ਆਗੂਆਂ ਖਿਲਾਫ ਬੋਲ ਰਹੇ ਹਨ। ਇਸ ਤੋਂ ਇਲਾਵਾ ਡਰਗ, ਮਾਈਨਿੰਗ ਮਾਫੀਆ ਖਿਲਾਫ ਵੀ ਉਹ ਬੋਲਦੇ ਰਹੇ ਹਨ। ਕਲਸੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਤੁਰੰਤ ਸਿੱਧੂ ਨੂੰ ਕੇਂਦਰੀ ਸੁਰੱਖਿਆ ਮੁਹਈਆ ਕਰਵਾਈ ਜਾਵੇ।

Facebook Comments
Facebook Comment