• 1:28 pm
Go Back
nagpur boy complaint on stolen heart

ਮਹਾਰਾਸ਼ਟਰ: ਦਿਲ ਦੀ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਇਹ ਗਾਣਾ ਤਾਂ ਤੁਸੀ ਜ਼ਰੂਰ ਸੁਣਿਆ ਹੋਵੇਗਾ ਪਰ ਇਸ ਗਾਣੇ ਦੀ ਤਰਜ ਤੇ ਇੱਕ ਨੌਜਵਾਨ ਨੇ ਕੁੜੀ ਖਿਲਾਫ ਕੇਸ ਦਰਜ ਕਰਵਾਉਣ ਦਾ ਮਨ ਬਣਾ ਲਿਆ। ਜੀ ਹਾਂ ਨਾਗਪੁਰ ਪੁਲਿਸ ਨੂੰ ਨੌਜਵਾਨ ਨੇ ਦਿਲ ਚੋਰੀ ਯਾਨੀ ਕਿਸੇ ਦੇ ਪਿਆਰ ‘ਚ ਦਿਲ ਦੀ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਜਿਸ ਨੂੰ ਸੁਣ ਕੇ ਪੂਰਾ ਥਾਣਾ ਹੈਰਾਨ ਹੋ ਗਿਆ।

ਆਪਣੀ ਸ਼ਿਕਾਇਤ ‘ਚ ਉਸ ਨੇ ਕਿਹਾ ਕਿ ਮੇਰਾ ਦਿਲ ਇੱਕ ਕੁੜੀ ਚੋਰੀ ਕਰ ਕੇ ਲੈ ਗਈ ਹੈ, ਮੇਰੀ ਸ਼ਿਕਾਇਤ ਦਰਜ ਕੀਤੀ ਜਾਵੇ। ਇਸ ਕਰਕੇ ਮੈਨੂੰ ਨਾ ਨੀਂਦ ਆਉਦੀਂ ਹੈ ਤੇ ਨਾ ਹੀ ਚੈਨ ਮਿਲ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਮੇਰਾ ਦਿਲ ਲੱਭ ਕੇ ਲਿਆਉ।

ਪੁਲਿਸ ਵਾਲਿਆਂ ਨੂੰ ਹੁਣ ਤਕ ਤਾਂ ਚੋਰੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸੀ ਪਰ ਇਸ ਵੱਖਰੇ ਮਾਮਲੇ ਨੇ ਥਾਣਾ ਇੰਚਾਰਜ ਨੂੰ ਹੈਰਾਨ ਕਰ ਦਿੱਤਾ। ਪੁਲਿਸ ਨੇ ਇਸ ਸ਼ਿਕਾਇਤ ਤੇ ਆਾਪਣੇ ਸੀਨੀਅਰ ਦੀ ਵੀ ਸਲਾਹ ਲਈ। ਭਾਰਤੀ ਕਾਨੂੰਨ ਦੇ ਤਹਿਤ ਅਜਿਹੀ ਕੋਈ ਧਾਰਾ ਨਹੀਂ ਹੈ, ਜਿਸ ਦੇ ਤਹਿਤ ਨੌਜਾਵਾਨ ਦੀ ਸ਼ਿਕਾਇਤ ਦਰਜ ਕੀਤੀ ਜਾ ਸਕੇ। ਆਖਰ ਪੁਲਿਸ ਨੇ ਨੌਜਵਾਨ ਨੂੰ ਕਿਹਾ ਕਿ ਉਸਦੀ ਪਰੇਸ਼ਾਨੀ ਦਾ ਹੱਲ ਉਨ੍ਹਾਂ ਕੋਲ ਨਹੀਂ ਹੈ ਤੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਉਸਨੂੰ ਸਮਝਾ ਕੇ ਵਾਪਸ ਭੇਜਿਆ।

ਇਸ ਘਟਨਾ ਦਾ ਜ਼ਿਕਰ ਨਾਗਪੁਰ ਪੁਲਿਸ ਕਮਿਸ਼ਨਰ ਭੂਸ਼ਣ ਕੁਮਾਰ ਨੇ ਬੀਤੇ ਹਫਤੇ ਇੱਕ ਪ੍ਰੋਗਰਾਮ ਦੇ ਦੌਰਾਨ ਕੀਤਾ, ਜਿਥੇ ਪੁਲਿਸ ਵਿਭਾਗ ਨੇ 82 ਲੱਖ ਰੁਪਏ ਦਾ ਸਮਾਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ। ਮੀਡੀਆ ਨਾਲ ਗੱਲ ਕਰਦਿਾਆਂ ਉਨ੍ਹਾਂ ਨੇ ਮਜ਼ਾਕ ਦੇ ਮੂਡ ‘ਚ ਕਿਹਾ ਅਸੀ ਚੋਰੀ ਦੀਆਂ ਚੀਜ਼ਾਂ ਵਾਪਸ ਕਰ ਸਕਦੇ ਹਾਂ ਪਰ ਕਈ ਵਾਰ ਸਾਨੂੰ ਅਜਿਹੀ ਸ਼ਿਕਾਇਤਾਂ ਵੀ ਮਿਲਦੀਆਂ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ।

Facebook Comments
Facebook Comment