• 6:25 pm
Go Back

ਵਾਸ਼ਿੰਗਟਨ: ਫੇਸਬੁੱਕ ਨੇ ਹਿੰਸਾ ਦੀ ਲਾਈਵ ਸਟ੍ਰੀਮਿੰਗ ਤੇ ਇਸਦੀ ਸ਼ੇਅਰਿੰਗ ਨੂੰ ਰੋਕਣ ਲਈ ਵਨ ਸਟਰਾਈਕ ਪਾਲਿਸੀ ਬਣਾਈ ਹੈ। ਕੰਪਨੀ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਹਮਲਾਵਰ ਵੱਲੋਂ ਹਿੰਸਾ ਦੀ ਲਾਈਵ ਸਟ੍ਰੀਮਿੰਗ ਤੋਂ ਬਾਅਦ ਇਹ ਫੈਸਲਾ ਲਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਲਾਈਵ ਸਟ੍ਰੀਮਿੰਗ ਦੀ ਆਪਣੀ ਸੇਵਾ ਤੱਕ ਪਹੁੰਚ ਨੂੰ ਸਖਤ ਕਰੇਗਾ ਤਾਂ ਜੋ ਗ੍ਰਾਫਿਕ ਵੀਡੀਓ ਨੂੰ ਬੇਕਾਬੂ ਤਰੀਕੇ ਨਾਲ ਸ਼ੇਅਰ ਕਰਨ ਤੋਂ ਰੋਕਿਆ ਜਾ ਸਕੇ। ਫੇਸਬੁੱਕ ਵਿਚ ਇੰਟੀਗ੍ਰਿਟੀ ਦੇ ਉਪ ਪ੍ਰਧਾਨ ਗਾਏ ਰੋਸੇਨ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਤੈਅ ਨਿਯਮ ਤੋੜੇ ਹਨ ਉਨ੍ਹਾਂ ‘ਤੇ ਫੇਸਬੁੱਕ ਦੇ ਲਾਈਵ ਸਟ੍ਰੀਮਿੰਗ ਫੀਚਰ ਦੀ ਵਰਤੋਂ ਕਰਨ ਸਬੰਧੀ ਪਾਬੰਦੀ ਲਗਾਈ ਜਾਵੇਗੀ।

ਰੋਸੇਨ ਨੇ ਇਕ ਬਿਆਨ ਵਿਚ ਕਿਹਾ, ਨਿਊਜ਼ੀਲੈਂਡ ਵਿਚ ਹਾਲ ਵਿਚ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੇ ਬਾਅਦ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀਆਂ ਸੇਵਾਵਾਂ ਨੂੰ ਸੀਮਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਵਰਤੋਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਨਫਰਤ ਫੈਲਾਉਣ ਲਈ ਨਾ ਹੋ ਸਕੇ।ਫੇਸਬੁੱਕ ਲਾਈਵ ਵਨ ਸਟ੍ਰਾਈਕ ਦੀ ਨੀਤੀ ਕਈ ਉਲੰਘਣਾ ਨੂੰ ਲੈ ਕੇ ਲਾਗੂ ਕੀਤੀ ਜਾਵੇਗੀ। ਨੀਤੀਆਂ ਦੀ ਗੰਭੀਰ ਉਲੰਘਣਾ ਕਰਨ ਵਾਲਿਆਂ ਨੂੰ ਇਕ ਉਲੰਘਣਾ ਦੇ ਬਾਅਦ ਹੀ ਪਾਬੰਦੀਸ਼ੁਦਾ ਕਰ ਦਿੱਤਾ ਜਾਵੇਗਾ।

ਰੋਸੇਨ ਨੇ ਦੱਸਿਆ ਕਿ ਕਿਸੇ ਹਵਾਲੇ ਦੇ ਬਿਨਾਂ ਕਿਸੇ ਅੱਤਵਾਦੀ ਸੰਗਠਨ ਦੇ ਬਿਆਨ ਦਾ ਲਿੰਕ ਸਾਂਝਾ ਕਰਨਾ ਵੀ ਇਨ੍ਹਾਂ ਉਲੰਘਣਾ ਦੀ ਸੂਚੀ ਵਿਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਨਿਊਜ਼ੀਲੈਂਡ ਹਮਲੇ ਦੇ ਬਾਅਦ ਅਸੀਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਉਨ੍ਹਾਂ ਵਿਚੋਂ ਇਕ ਚੁਣੌਤੀ ਹਮਲੇ ਦੀ ਵੀਡੀਓ ਦੇ ਵੱਖ-ਵੱਖ ਫਾਰਮੈਟਾਂ ਦਾ ਪ੍ਰਸਾਰ ਸੀ। ਰੋਸੇਨ ਨੇ ਕਿਹਾ ਲੋਕਾਂ ਨੇ ਵੀਡੀਓ ਦੇ ਸੰਪਾਦਿਤ ਐਡੀਸ਼ਨ ਸਾਂਝੇ ਕੀਤੇ ਜਿਸ ਕਾਰਨ ਸਾਡੀਆਂ ਪ੍ਰਣਾਲੀਆਂ ਲਈ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਗਿਆ। ਭਾਵੇਂਕਿ ਅਜਿਹਾ ਸੰਭਵ ਹੈ ਕਿ ਲੋਕਾਂ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੋਵੇ।

ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਚਿੱਤਰਾਂ ਅਤੇ ਵੀਡੀਓ ਵਿਸ਼ਲੇਸ਼ਣ ਤਕਨੀਕ ਵਿਚ ਸੁਧਾਰ ਲਈ ਅਮਰੀਕਾ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਨਾਲ ਖੋਜ ਹਿੱਸੇਦਾਰੀ ‘ਤੇ 75 ਲੱਖ ਡਾਲਰ ਖਰਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਹੋਏ ਹਮਲੇ ਦੀ ਹਮਲਾਵਰ ਨੇ ਫੇਸਬੁੱਕ ‘ਤੇ ਲਾਈਵ ਸਟ੍ਰੀਮਿੰਗ ਕੀਤੀ ਸੀ।

Facebook Comments
Facebook Comment