• 2:32 pm
Go Back

ਕੰਪਾਲਾ : 39 ਸਾਲਾਂ ਦੀ ਕੰਪਾਲਾ ਦੀ ਰਹਿਣ ਵਾਲੀ ਮਰੀਅਮ ਨਬਾਤਾਂਜੀ ਨਾਮ ਦੀ ਇੱਕ ਔਰਤ ਦਾ 12 ਸਾਲ ਦੀ ਉਮਰ ‘ਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇਹ ਤਾਂ ਇੱਕ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦੇ 38 ਬੱਚੇ ਹਨ ਅਤੇ ਜਿਨ੍ਹਾਂ ਵਿੱਚੋਂ 6 ਬੱਚੇ ਜੌੜੇ ਹਨ।

ਵਿਆਹ ਤੋਂ ਇੱਕ ਸਾਲ ਬਾਅਦ ਹੀ ਉਸ ਨੇ 2 ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਇਸ ਸਮੇਂ ਜਦੋਂ ਉਹ ਡਾਕਟਰਾਂ ਨੂੰ ਮਿਲੀ ਤਾਂ ਡਾਕਟਰਾਂ ਨੇ ਕਿਹਾ ਕਿ ਉਸ ਦੀ ਬੱਚੇਦਾਨੀ ਆਮ ਔਰਤਾਂ ਦੇ ਮੁਕਾਬਲੇ ਕਾਫੀ ਵੱਡੀ ਹੈ ਇਸ ਲਈ ਗਰਭ ਨਿਰੋਧਕ ਗੋਲੀਆਂ ਉਸ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਸ ਤੋਂ ਬਾਅਦ ਨਬਾਤਾਂਜੀ ਨੂੰ ਮਜਬੂਰਨ 38 ਬੱਚਿਆ ਨੂੰ ਜਨਮ ਦੇਣਾ ਪਿਆ।

ਇਸ ਔਰਤ ‘ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਪਿਆ ਜਦੋਂ ਦੋ ਸਾਲ ਪਹਿਲਾਂ ਇਸ ਮਹਿਲਾ ਦੇ ਪਤੀ ਨੇ ਵੀ ਨਬਾਤਾਂਜੀ ਤੋਂ ਕਿਨਾਰਾ ਕਰ ਲਿਆ ਅਤੇ ਹੁਣ ਇਹ ਔਰਤ ਆਪਣੇ 38 ਬੱਚਿਆਂ ਦੀ ਪਰਵਰਿਸ਼ ਇਕੱਲਿਆਂ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਔਰਤ ਦੇ 6 ਜੌੜੇ ਬੱਚੇ ਹਨ ਅਤੇ ਚਾਰ ਵਾਰ ਉਸ ਨੇ 3-3 ਬੱਚਿਆਂ ਨੂੰ ਜਨਮ ਦਿੱਤਾ ਅਤੇ 5 ਵਾਰ 4-4 ਬੱਚਿਆਂ ਨੂੰ।

ਨਬਾਤਾਂਜੀ ਨੇ ਕਿਹਾ ਕਿ ਜਿੰਦਗੀ ‘ਚ ਉਸ ਨੂੰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਹ ਸਿਰਫ 3 ਦਿਨ ਦੀ ਸੀ ਜਦੋਂ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ। ਫਿਰ ਉਸ ਦੇ ਸਾਰੇ ਭੈਣ-ਭਰਾਵਾਂ ਨੂੰ ਨਬਾਤਾਂਜੀ ਦੀ ਸੌਤੇਲੀ ਮਾਂ ਨੇ ਖਾਣੇ ‘ਚ ਕੰਚ ਦੇ ਕੇ ਮਾਰ ਦਿੱਤਾ, ਪਰ ਕਿਸੇ ਤਰ੍ਹਾਂ ਉਸ ਦੀ ਜਾਨ ਬਚ ਗਈ। ਪੈਸਾ ਕਮਾਉਣ ਦੇ ਨਾਲ-ਨਾਲ ਉਹ ਖ਼ੁਦ ਹੀ ਸਾਰੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਪੈਸਾ ਕਮਾਉਣ ਲਈ ਉਹ ਹੇਅਰਡ੍ਰੈਸਿੰਗ ਤੋਂ ਲੈ ਕੇ ਕਬਾੜ ਵੇਚਣ ਤਕ ਦਾ ਕੰਮ ਕਰ ਰਹੀ ਹੈ।

Facebook Comments
Facebook Comment