ਸਿੱਧੂ ਤੋਂ ਬਾਅਦ ਹੁਣ ਖਹਿਰਾ ਦਾ ਵਿਰੋਧ, ਸ਼ਹੀਦ ਜਵਾਨਾਂ ਬਾਰੇ ਕਹੀ ਅਜਿਹੀ ਗੱਲ ਕਿ ਭਗਵੰਤ ਮਾਨ ਵੀ ਭੜਕ ਉੱਠੇ

Prabhjot Kaur
3 Min Read

ਮੋਗਾ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ‘ਤੇ ਵਿਰੋਧੀਆਂ ਵੱਲੋਂ ਪਾਇਆ ਜਾ ਰਿਹਾ ਹੋ ਹੱਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਪਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਆਪਣੇ ਫੇਸਬੁੱਕ ਪੇਜ਼ ‘ਤੇ ਲਾਇਵ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਜਵਾਨਾਂ ਬਾਰੇ ਜਿਹੜਾ ਬਿਆਨ ਦਿੱਤਾ ਉਸ ਨੂੰ ਲੈ ਕੇ ਚਾਰੇ ਪਾਸੇ ਉਨ੍ਹਾਂ ਦੀ ਵੀ ਨਿੰਦਾ ਹੋਣ ਲੱਗ ਪਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਤਾਂ ਖਹਿਰਾ ਦੇ ਇਸ ਬਿਆਨ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਹੈ ਕਿ ਅਜਿਹੇ ਮੌਕੇ ਖਹਿਰਾ ਵੱਲੋਂ ਫੌਜੀ ਜਵਾਨਾ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਨਿੰਦਣਯੋਗ ਹੈ। ਜਿਸ ਲਈ ਖਹਿਰਾ ਨੂੰ ਦੇਸ਼ ਅਤੇ ਫੌਜ ਤੋਂ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ।

ਭਗਵੰਤ ਮਾਨ ਅਨੁਸਾਰ ਇਸ ਸੋਗ ਅਤੇ ਸੰਕਟ ਦੇ ਮੌਕੇ ‘ਤੇ ਜਿੱਥੇ ਸਾਰਾ ਦੇਸ਼ ਸਿਆਸਤ, ਜਾਤ ਅਤੇ ਧਰਮ ਨੂੰ ਇੱਕ ਪਾਸੇ ਰੱਖ ਕੇ ਦੇਸ਼ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆ ਉਨ੍ਹਾਂ ਦੀ ਮਦਦ ਨੂੰ ਆਣ ਖੜ੍ਹਾ ਹੈ, ਉੱਥੇ ਸੁਖਪਾਲ ਖਹਿਰਾ ਵੱਲੋਂ ਇਹ ਕਹਿਣਾ ਕਿ ਫੌਜੀਆਂ ਉੱਤੇ ਕਸ਼ਮੀਰ ‘ਚ ਬਲਾਤਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗਦੇ ਹਨ, ਇਹ ਬੇਹੱਦ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘਟੀਆ ਬਿਆਨ ਲਈ ਖਹਿਰਾ ਨੂੰ ਫੌਜ ਅਤੇ  ਦੇਸ਼ ਤੋ਼ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿੱਚ ਹਨ ਪਰ ਇਸ ਦੇ ਬਾਵਜੂਦ ਵੀ ਫੌਜੀ ਪਰਿਵਾਰਾਂ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਰੀਕ ਹਨ ਤੇ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਵਰਗੇ ਬੰਦੇ ਹਨ ਜਿਨ੍ਹਾਂ ਤੋਂ ਪਤਾ ਨਹੀਂ ਕਿਹੜੀਆਂ ਤਾਕਤਾਂ ਅਜਿਹੇ ਬਿਆਨ ਦਵਾ ਰਹੀਆਂ ਹਨ।

ਇੱਥੇ ਜਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਕਿਹਾ ਸੀ ਕਿ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਭਾਰਤੀ ਫੌਜ ‘ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲੱਗਦੇ ਆਏ ਹਨ। ਇਸ ਤੋਂ ਇਲਾਵਾ ਖਹਿਰਾ ਅਨੁਸਾਰ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤੇ ਇੱਥੋ ਤੱਕ ਕਿ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਆਪਣੇ ਇਸ ਲਾਈਵ ਵਿੱਚ ਖਹਿਰਾ ਨੇ ਸੁਰੱਖਿਆ ਏਜੰਸੀਆਂ ਅਤੇ ਫੌਜ ‘ਤੇ ਕਸ਼ਮੀਰ ਵਿੱਚ ਜਿਆਦਤੀਆਂ ਕੀਤੇ ਜਾਣ ਦੀ ਵੀ ਗੱਲ ਕੀਤੀ ਸੀ, ਤੇ ਖਹਿਰਾ ਦੇ ਇਸ ਬਿਆਨ ਤੋਂ ਬਾਅਦ ਚਾਰੇ ਪਾਸੇ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ।

Share this Article
Leave a comment