ਰਾਮ ਰਹੀਮ ਨੂੰ ਨਹੀਂ ਮਿਲ ਸਕਦੀ ਪੈਰੋਲ? ਆਹ ਦੇਖੋ ਕਾਰਨ

TeamGlobalPunjab
2 Min Read

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਦੀਆਂ ਸੰਭਾਵਨਾਵਾਂ ਘੱਟ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਦੇ ਮਾਲ ਵਿਭਾਗ ਨੇ ਪੁਲਿਸ ਨੂੰ ਦਿੱਤੀ ਗਈ ਰਿਪੋਰਟ ਵਿੱਚ ਲਿਖਿਆ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਂ ‘ਤੇ ਖੇਤੀਯੋਗ ਕੋਈ ਜ਼ਮੀਨ ਸਿਰਸਾ ਅੰਦਰ ਨਹੀਂ ਹੈ। ਸਿਰਸਾ ਦੇ ਤਹਿਸੀਲਦਾਰ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਇਸ ਮਾਲ ਅਧਿਕਾਰੀ ਨੇ ਕਿਹਾ ਹੈ ਕਿ ਡੇਰਾ ਸਿਰਸਾ ਕੋਲ ਸਿਰਸਾ ਅੰਦਰ ਕੁੱਲ 250 ਏਕੜ ਜ਼ਮੀਨ ਹੈ ਜਿਸ ਵਿੱਚ ਰਾਮ ਰਹੀਮ ਨਾ ਤਾਂ ਕਾਗਜੀਂ ਪੱਤਰੀਂ ਕਿਤੇ ਮਾਲਕ ਹੈ ਤੇ ਨਾ ਹੀ ਉਸ ਜ਼ਮੀਨ ਦਾ ਕਾਸ਼ਤਕਾਰ।

read it : ਰਾਮ ਰਹੀਮ ਦੀ ਪੈਰੋਲ ‘ਤੇ ਬੈਂਸ ਨੇ ਕੀਤੇ ਵੱਡੇ ਖੁਲਾਸੇ, ਡੇਰਾ ਪ੍ਰੇਮੀਆਂ ‘ਚ ਛਾਈ ਨਾਰਾਜ਼ਗੀ

ਇਸ ਰਿਪੋਰਟ ਤੋਂ ਬਾਅਦ ਅਜਿਹੇ ਮਾਮਲਿਆਂ ਦੇ ਮਾਹਰ ਲੋਕ ਤਰਕ ਦਿੰਦੇ ਹਨ ਕਿ ਜੇਲ੍ਹ ਵਿਭਾਗ ਰਾਮ ਰਹੀਮ ਨੂੰ ਇਸ ਰਿਪੋਰਟ ਦੇ ਅਧਾਰ ‘ਤੇ ਪੈਰੋਲ ਨਹੀਂ ਦੇਵੇਗਾ। ਦੱਸ ਦਈਏ ਕਿ ਰਿਪੋਰਟ ਵਿੱਚ ਤਹਿਸੀਲਦਾਰ ਨੇ ਲਿਖਿਆ ਹੈ ਕਿ ਜਿਹੜੀ 250 ਏਕੜ ਜ਼ਮੀਨ ਡੇਰੇ ਕੋਲ ਹੈ ਉਸ ਦੀ ਮਲਕੀਅਤ ਡੇਰਾ ਸੱਚਾ ਸੌਦਾ ਟਰੱਸਟ ਦੇ ਨਾਮ ‘ਤੇ ਹੈ ਰਾਮ ਰਹੀਮ ਨੇ ਆਪਣੀ ਜ਼ਮੀਨ ‘ਤੇ ਖੇਤੀ ਕਰਨ ਲਈ ਪੈਰੋਲ ਦੀ ਮੰਗ ਕੀਤੀ ਹੈ।

ਉੱਧਰ ਦੂਜੇ ਪਾਸੇ ਸਿਰਸਾ ਜਿਲ੍ਹੇ ਦੇ ਡੀ.ਸੀ ਅਸ਼ੋਕ ਕੁਮਾਰ ਗਰਗ ਅਤੇ ਐਸਪੀ ਅਰੁਣ ਨਹਿਰਾ ਦਾ ਕਹਿਣਾ ਹੈ ਕਿ ਰਿਪੋਰਟ ਨਿਯਮਾਂ ਦੇ ਅਧਾਰ ‘ਤੇ ਬਣਾਈ ਜਾ ਰਹੀ ਹੈ ਜਿਸ ਨੂੰ ਤਿਆਰ ਕਰਨ ਤੋਂ ਬਾਅਦ ਜੇਲ੍ਹ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।

- Advertisement -

Share this Article
Leave a comment