ਚੰਡੀਗੜ੍ਹ ਦੀ ਸੋਹਣੀ ਕੁੜੀ ਨੇ ਪੁਲਿਸ ਨੂੰ ਲਾਇਆ ਪਿੱਛੇ, ਜਗ੍ਹਾ ਜਗ੍ਹਾ ਲੱਭਦੀ ਫਿਰਦੀ ਹੈ ਪੁਲਿਸ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹੁਣ ਤਾਜਾ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਤੋਂ ਜਿੱਥੇ ਇੱਕ ਖੂਬਸੂਰਤ ਚੋਰਨੀ ਨੇ ਸਾਰਿਆਂ ਨੂੰ ਪੰਗੇ ‘ਚ ਪਾਇਆ ਹੋਇਆ ਹੈ ਇਹ ਖੂਬਸੂਰਤ ਚੋਰਨੀ ਦੀ ਚੋਰੀ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਹੜੀ ਕਿ ਹੁਣ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਚੰਡੀਗੜ੍ਹ ਦੇ ਕਿਹੜੇ ਸੈਕਟਰ ਦੀ ਹੈ ਤੇ ਇਹ ਖੂਬਸੂਰਤ ਚੋਰਨੀ ਨੇ ਕਿਸ ਦੁਕਾਨਦਾਰ ਨੂੰ ਚੂਨਾ ਲਾਇਆ ਹੈ ਇਸ ਬਾਰੇ ਤਾਂ ਅਜੇ ਕੁਝ ਸਪੱਸ਼ਟ ਨਹੀਂ ਹੋ ਪਾਇਆ ਪਰ ਜਿਸ ਜਿਸ ਕੋਲ ਵੀ ਇਹ ਵੀਡੀਓ ਪਹੁੰਚੀ ਹੈ ਉਸ ਨੇ ਇਸ ਨੂੰ ਦੇਖਣ ਤੋਂ ਬਾਅਦ ਅੱਗੇ ਸ਼ੇਅਰ ਜਰੂਰ ਕੀਤਾ ਹੈ।

ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇਹ ਖੂਬਸੂਰਤ ਕੁੜੀ ਪਹਿਲਾਂ ਦੁਕਾਨ ਅੰਦਰ ਆਉਂਦੀ ਹੈ ਤੇ ਫਿਰ ਦੁਕਾਨਦਾਰ ਨੂੰ ਕੁਝ ਅੰਗੂਠੀਆਂ ਦਿਖਾਉਣ ਲਈ ਕਹਿੰਦੀ ਹੈ ਦੁਕਾਨਦਾਰ ਉਸ ਨੂੰ ਅੰਗੂਠੀ ਦਿਖਾਉਂਦਾ ਹੈ ਤਾਂ ਪਹਿਲਾਂ ਤਾਂ ਉਹ ਅੱਖ ਦੇ ਫੋਰ ‘ਚ ਅੰਗੂਠੀ ਚੁੱਕ ਕੇ ਹੱਥ ‘ਚ ਰੱਖ ਲੈਂਦੀ ਹੈ ਤੇ ਫਿਰ ਦੂਸਰੀ ਅੰਗੂਠੀ ਚੁੱਕ ਕੇ ਉਂਗਲਾਂ ‘ਚ ਪਾਉਂਦੀ ਹੋਈ ਲਗਾਤਾਰ ਬਦਲਦੀ ਰਹਿੰਦੀ ਹੈ ਇਸ ਉਪਰੰਤ ਉਹ ਗ੍ਰਾਹਕ ਬਣ ਕੇ ਆਈ ਕੁੜੀ ਕੁਝ ਹੋਰ ਅੰਗੂਠੀਆਂ ਦਿਖਾਉਣ ਲਈ ਕਹਿੰਦੀ ਹੈ ਇਸ ਦੌਰਾਨ ਵੀਡੀਓ ਵਿੱਚ ਅਵਾਜ਼ ਤਾਂ ਨਹੀਂ ਆਉਂਦੀ ਪਰ ਦਿਖਾਈ ਦਿੰਦਾ ਹੈ ਕਿ ਉਹ ਦੁਕਾਨਦਾਰ ਕੁੜੀ ਨੂੰ ਕੁਝ ਕਹਿੰਦਾ ਹੈ ਜਿਸ ਤੋਂ ਬਾਅਦ ਉਹ ਲੜਕੀ ਉੱਥੋਂ ਅੰਗੂਠੀ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ

ਪਤਾ ਲੱਗਾ ਹੈ ਕਿ ਇਹ ਇਸ ਕੁੜੀ ਦਾ ਕੋਈ ਪਹਿਲਾ ਵਾਕਿਆ ਨਹੀਂ ਹੈ ਬਲਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਚੋਰੀਆਂ ਨੂੰ ਅੰਜਾਮ ਦੇ ਚੁਕੀ ਹੈਸੂਤਰਾਂ ਅਨੁਸਾਰ ਇਸ ਕੁੜੀ ਵੱਲੋਂ ਪਹਿਲਾਂ ਵੀ ਚੰਡੀਗੜ੍ਹ ਦੇ ਕਈ ਸੈਕਟਰਾਂ ਵਿੱਚ ਇਸੇ ਤਰ੍ਹਾਂ ਚੋਰੀਆਂ ਕੀਤੀਆਂ ਜਾ ਚੁਕੀਆਂ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਖੂਬਸੂਰਤ ਤੇ ਸ਼ਾਤਰ ਚੋਰਨੀ ਨੂੰ ਪੁਲਿਸ ਵੱਲੋਂ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ

- Advertisement -

https://youtu.be/rBikWt7R1hY

 

Share this Article
Leave a comment