• 6:33 am
Go Back

ਸੁਖਪਾਲ ਸਿੰਘ ਖਹਿਰਾ ਇੱਕ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰਨ ਦੀ ਤਿਆਰੀ ਵਿੱਚ ਨੇ, ਜਿਸ ਨਾਲ ਉਹ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਲੈਣ ਦੀ ਯੋਜਨਾ ਬਣਾਈ ਬੈਠੇ ਹਨ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਦਾ ਡਾ. ਬਲਬੀਰ ਸਿੰਘ ਮੁਤਾਬਕ ਉਨ੍ਹਾਂ ਨੂੰ ਅੰਦਾਜ਼ਾ ਕਾਫੀ ਸਮਾਂ ਪਹਿਲਾਂ ਹੀ ਲੱਗ ਚੁੱਕਿਆ ਸੀ ਕਿ ਸੁਖਪਾਲ ਖਹਿਰਾ ਅਜਿਹਾ ਹੀ ਕੁੱਝ ਕਰੇਗਾ। ਜਿਸ ਲਈ ਖਹਿਰਾ ਹੁਣ ਸਿੱਖ ਮਾਨਸਿਕਤਾ ਵਾਲੇ ਲੋਕਾਂ ਨੂੰ ਨਾਲ ਲੈ ਆਪਣਾ ਵੱਖਰਾ ਪਲੇਟਫਾਰਮ ਖੜਾ ਕਰਨ ਵਿੱਚ ਲੱਗਿਆ ਹੈ।
ਡਾ. ਬਲਬੀਰ ਸਿੰਘ ਮੁਤਾਬਕ ਸੁਖਪਾਲ ਖਹਿਰਾ ਭਾਜਪਾ ਨਾਲ ਮਿਲਣ ਦੀ ਤਿਆਰੀ ਚ ਨੇ, ਜਿਸ ਦਾ ਪਤਾ ਲੱਗਣ ਤੇ ਲੋਕ ਖੁਦ-ਬਾ-ਖੁਦ ਖਹਿਰਾ ਦਾ ਸਾਥ ਛੱਡ ਦੇਣਗੇ। ਇਸ ਤੋਂ ਇਲਾਵਾ ਐੱਚ.ਐੱਸ. ਫੂਲਕਾ ਦੇ ਅਸਤੀਫੇ ਤੇ ਬੋਲਦਿਆਂ ਉਨ੍ਹਾਂ ਕੈਪਟਨ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ।

ਵਿਧਾਨ ਸਭਾ ਚੋਣਾਂ 2019 ਤੋਂ ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਘਰ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਆਪਣੇ ਹੀ ਕਈ ਫੈਸਲਿਆਂ ਤੇ ਕਸੂਤੀ ਘਿਰ ਗਈ ਹੈ। ਖਹਿਰਾ ਨੂੰ ਕੁਰਸੀ ਤੋਂ ਹਟਾਉਣ ਤੋਂ ਬਾਅਦ ਲੋਕਾਂ ਵੱਲੋਂ ਸਮਰਥਨ ਮਿਲਣਾ, ਖਹਿਰਾ ਦਾ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦੇਣਾ ਅਤੇ ਹੁਣ ਐੱਚ.ਐੱਸ.ਫੂਲਕਾ ਦਾ ਅਸਤੀਫੇ ਵਾਲਾ ਟੋਟਕਾ, ਆਮ ਆਦਮੀ ਪਾਰਟੀ ਦੀ ਕੰਧ ਦੀਆਂ ਇੱਟਾਂ ਇੱਕ ਇੱਕ ਕਰ ਡਿੱਗਦੀਆਂ ਜਾ ਰਹੀਆਂ ਹਨ।

Facebook Comments
Facebook Comment