• 11:47 am
Go Back
Technology moguls Forbes listtech moguls Forbes list

ਫੋਰਬਸ ਨੇ ਅਮਰੀਕਾ ‘ਚ ਤਕਨੀਕੀ ਖੇਤਰ ਦੀ ਦਿੱਗਜ 50 ਮਹਿਲਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਚਾਰ ਮਹਿਲਾਵਾਂ ਭਾਰਤੀ ਮੂਲ ਦੀਆਂ ਹਨ। ਇਸ ਸੂਚੀ ਵਿੱਚ ਆਈਬੀਐੱਮ ਦੀ ਮੁੱਖ ਕਾਰਜਕਾਰੀ ਅਧਿਕਾਰੀ ਜਿਨੀ ਰੋਮੇਟੀ ਅਤੇ ਨੈਟਫਲਿਕਸ ਦੀ ਕਾਰਜਕਾਰੀ ਏਨੀ ਏਰੋਨ ਸ਼ਾਮਿਲ ਹਨ।

ਇਸ ਸੂਚੀ ਵਿੱਚ ਸਿਸਕੋ ਦੀ ਸਾਬਕਾ ਚੀਫ ਤਕਨੀਕੀ ਅਧਿਕਾਰੀ ਪਦਮਸ੍ਰੀ ਵਾਰੀਅਰ, ਉਬਰ ਦੀ ਉੱਤਮ ਨਿਦੇਸ਼ਕ ਕੋਮਲ ਮੰਗਤਾਨੀ, ਕੋਨਫਲੂਐਂਟ ਦੀ ਸਹਿ-ਸੰਸਥਾਪਕ ਅਤੇ ਮੁੱਖ ਤਕਨੀਕੀ ਅਧਿਕਾਰੀ ਨੇਹਾ ਨਾਰਖੇੜੇ ਪਹਿਚਾਣ ਪ੍ਰਬੰਧਨ ਕੰਪਨੀ ਡਰਾਅਬ੍ਰਿਜ ਦੀ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕਾਮਾਕਸ਼ੀ ਸ਼ਿਵਰਾਮ ਕ੍ਰਿਸ਼ਨਨ ਸ਼ਾਮਿਲ ਹਨ।
US tech moguls Forbes list
ਫੋਰਬਸ ਨੇ ‘ਅਮਰੀਕਾ ਦੀ 2018 ਵਿੱਚ ਤਕਨੀਕੀ ਖੇਤਰ ਦੀਆਂ ਸਿਖਰ 50 ਔਰਤਾਂ’ ਦੀ ਸੂਚੀ ਵਿੱਚ ਕਿਹਾ ਕਿ ਔਰਤਾਂ ਭਵਿੱਖ ਦਾ ਇੰਤਜ਼ਾਰ ਨਹੀਂ ਕਰਦੀਆਂ। ਟੈਕਨੋਲਜੀ ‘ਚ 2018 ਦੀਆਂ ਸਿਖਰ 50 ਔਰਤਾਂ ਦੀ ਅਰੰਭ ਦੀ ਸੂਚੀ ਵਿੱਚ ਤਿੰਨ ਪੀੜੀਆਂ ਦੀ ਤਰਜਮਾਨੀ ਦਿਸਦੀ ਹੈ ਜੋ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਨਾਲ ਦੁਨੀਆਭਰ ਵਿੱਚ ਤਕਨੀਕ ਦੇ ਖੇਤਰ ਵਿੱਚ ਅੱਗੇ ਹਨ।

ਵਾਰੀਅਰ ਨੇ ਮੋਟੋਰੋਲਾ ਅਤੇ ਸਿਸਕੋ ਦੋਵਾਂ ‘ਚ ਅਹਿਮ ਭੂਮਿਕਾ ਨਿਭਾਈ। ਹੁਣ ਉਹ ਚੀਨੀ ਸਟਾਰਟਅਪ ਕੰਪਨੀ ਐੱਨਆਈਓ ਦੀ ਅਮਰੀਕੀ ਪ੍ਰਮੁੱਖ ਹਨ। ਮੰਗਤਾਨੀ , ਗੁਜਰਾਤ ਦੇ ਧਰਮਸਿੰਘ ਦੇਸਾਈ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਸਾਬਕਾ ਵਿਦਿਆਰਥੀ ਹੈ। ਉਹ ਹੁਣ ਉਬਰ ਦੇ ਬਿਜ਼ਨਸ ਇੰਟੈਲੀਜੈਂਸ ਦੀ ਮੁਖੀ ਹੈ।
US tech moguls Forbes list
ਨਾਰਖੇਡੇ, ਨੇ ਪੁਣੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਹ ਲਿੰਕਡ-ਇਨ ਵਿੱਚ ਸਾਫਟਵੇਅਰ ਇੰਜੀਨੀਅਰ ਸਨ। ਉਨ੍ਹਾਂ ਨੇ ਆਪਣੇ ਲਿੰਕਡ-ਇਨ ਦੇ ਇੱਕ ਸਾਥੀ ਦੇ ਨਾਲ ਕਨਫਲੂਐਂਟ ਦੀ ਸਥਾਪਨਾ ਦੀ ਜੋ ਡਾਟਾ ਆਕਲਨ ਖੇਤਰ ਦੀ ਮੁੱਖ ਕੰਪਨੀ ਹੈ। ਉਥੇ ਹੀ ਸ਼ਿਵ ਰਾਮਕ੍ਰਿਸ਼ਨਨ ਦੀ ਕੰਪਨੀ ਡਰਾਅਬਰਿਜ ਵੱਡੇ ਪੱਧਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਦੀ ਹੈ। ਇਹ ਕਈ ਡਿਵਾਇਸ ਨਾਲ ਲੋਕਾਂ ਦੀ ਪਹਿਚਾਣ ਸੁਨਿਸਚਿਤ ਕਰਨ ‘ਚ ਸਮਰੱਥ ਹੈ।

Facebook Comments
Facebook Comment