• 4:39 am
Go Back

ਰੂਪਨਗਰ: ਕਲਯੁਗੀ ਪੁੱਤ ਜਿਸ ਨੂੰ ਪਿਓ ਨੇ ਉਂਗਲੀ ਫੜ੍ਹ ਕੇ ਆਪਣੇ ਪੈਰਾਂ ‘ਤੇ ਚੱਲਣਾ ਸਿਖਾਇਆ, ਅੱਜ ਉਨ੍ਹਾਂ ਪੈਰਾਂ ਨਾਲ ਹੀ ਪੁੱਤ ਨੇ ਠੇਡੇ ਮਾਰਦਿਆਂ ਗਲੀ ‘ਚ ਬਜ਼ੁਰਗ ਪਿਓ ਦੀ ਪੱਤ ਰੋਲ੍ਹ ਛੱਡੀ। ਬਜ਼ੁਰਗ ਪਿਓ ਨੂੰ ਜਾਨਵਰਾਂ ਵਾਂਗ ਕੁੱਟ ਰਹੇ ਪੁੱਤ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਹੈ, ਜਿਸ ਨੂੰ ਕੁੜੀਆਂ ਨੇ ਬਣਾਇਆ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਲਯੁਗੀ ਪੁੱਤ ਕਿਵੇਂ ਜਾਨਵਰਾਂ ਵਾਂਗ ਆਪਣੇ ਬਜ਼ੁਰਗ ਪਿਓ ਨੂੰ ਗਲੀ ‘ਚ ਘੜੀਸਦਾ ਹੋਇਆ ਕੁੱਟ ਰਿਹਾ ਹੈ ਅਤੇ ਪਿਓ ‘ਚ ਖੜ੍ਹੇ ਹੋਣ ਜੋਗੀ ਵੀ ਹਿੰਮਤ ਨਹੀਂ ਬਚੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਲ ਖੜ੍ਹੇ ਸਭ ਲੋਕ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਨੇ ਵੀ ਬਜ਼ੁਰਗ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਅਜਿਹੇ ‘ਚ ਜਿਨ੍ਹਾਂ ਕੁੜੀਆਂ ਨੇ ਇਹ ਵੀਡੀਓ ਬਣਾਈ, ਉਨ੍ਹਾਂ ਨੇ ਹੀ ਬਜ਼ੁਰਗ ਨੂੰ ਪਾਣੀ ਪਿਲਾਇਆ ਤੇ ਸਹਾਰਾ ਦਿੱਤਾ ਅਤੇ ਅਜਿਹੇ ਪੁੱਤ ‘ਤੇ ਲਾਹਣਤਾਂ ਪਾਈਆਂ ਹਨ। ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਅਜਿਹੇ ਕਲਯੁਗੀ ਪੁੱਤਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨੂੰ ਪਤਾ ਲੱਗ ਸਕੇ ਕਿ ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ।

Facebook Comments
Facebook Comment