ਕੈਨੇਡਾ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ‘ਚ ਕੱਢੀਆਂ ਜਾਣਗੀਆਂ ਰੈਲੀਆਂ

TeamGlobalPunjab
2 Min Read

ਵੈਨਕੁਵਰ : ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਨਸੁਲਿਨ ਦੀ 100ਵੀਂ ਵਰੇਗੰਢ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਤੇ ‘ਡਾਇਬਟੀਜ਼ ਕੈਨੇਡਾ’ ਦੇ ਸਮਰਥਨ ‘ਚ 31 ਜੁਲਾਈ ਨੂੰ ਦੇਸ਼ ਭਰ ਵਿੱਚ ਰੈਲੀਆਂ ਕੱਢੀਆਂ ਜਾਣਗੀਆਂ। ਸਿੱਖ ਮੋਟਰਸਾਈਕਲ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਢੀ ਜਾਣ ਵਾਲੀ ਰੈਲੀ ਐਬਟਸਫੋਰਡ ਦੇ 33089 ਸਾਊਥ ਫਰੇਜ਼ਰ ਵੇਅ ‘ਚ ਸਥਿਤ ਗੁਰਦੁਆਰਾ ਸਾਹਿਬ ‘ਗੁਰ ਸਿੱਖ ਟੈਂਪਲ’ ਤੋਂ ਸਵੇਰੇ ਸਾਢੇ 9 ਵਜੇ ਸ਼ੁਰੂ ਹੋ ਕੇ ਸਰੀ ‘ਚ 15255 68 ਐਵੇਨਿਊ ਵਿਖੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ। ਇਸ ਰੈਲੀ ‘ਚ 50 ਤੋਂ ਵੱਧ ਮੋਟਰਸਾਈਕਲ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਕੱਢੀਆਂ ਜਾਣ ਵਾਲੀਆਂ ਇਨਾਂ ਰੈਲੀਆਂ ਦੌਰਾਨ ਜਿੱਥੇ ਡਾਇਬਟੀਜ਼ਕੈਨੇਡਾ ਦੇ ਸਮਰਥਨ ‘ਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਉੱਥੇ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਚਲਾਈ ਗਈ ਹੈ, ਜਿਸ ਤਹਿਤ ਇਨਸੁਲਿਨ ਦੀ 100ਵੀਂ ਵਰੇਗੰਢ ਨੂੰ ਸਮਰਪਤ ਲਗਭਗ 1 ਲੱਖ ਡਾਲਰ ਇਕੱਠੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਸਿੱਖ ਮੋਟਰਸਾਈਕਲ ਕਲੱਬ ਆਫ਼ ਕੈਨੇਡਾ ਨੇ ਕਿਹਾ ਕਿ ਉਨਾਂ ਨੂੰ ‘We Can’t Wait Another 100 Years’ ਮੁਹਿੰਮ ਦਾ ਸਮਰਥਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ, ਜਿਹੜੀ ਕਿ ਇਨਸੁਲਿਨ ਦੀ ਖੋਜ ਦਾ ਜਸ਼ਨ ਮਨਾਉਣ ਅਤੇ ਡਾਇਬਟੀਜ਼ ਦੀਆਂ ਲੋੜਾਂ ‘ਤੇ ਧਿਆਨ ਦੇਣ ਲਈ ਚਲਾਈ ਜਾ ਰਹੀ ਹੈ।

- Advertisement -

ਡਾਇਬਟੀਜ਼ ਕੈਨੇਡਾ ਦੇ ਰੀਜਨਲ ਡਾਇਰੈਕਟਰ ਸਾਰਾ ਰੀਡ ਨੇ ਕਿਹਾ ਕਿ ਡਾਇਬਟੀਜ਼ ਕੈਨੇਡਾ, ਸਿੱਖ ਮੋਟਰਸਾਈਕਲ ਕਲੱਬ ਆਫ਼ ਕੈਨੇਡਾ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਦਿਲੋਂ ਧੰਨਵਾਦੀ ਹਾਂ। ਇਸ ਤਰਾਂ ਦੀਆਂ ਮੁਹਿੰਮ ਚਲਾ ਕੇ ਜਾਂ ਪ੍ਰੋਗਰਾਮ ਕਰਵਾ ਕੇ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਉਨਾਂ 1.5 ਮਿਲੀਅਨ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ, ਜਿਹੜੇ ਸ਼ੂਗਰ ਜਿਹੀ ਬਿਮਾਰੀ ਨਾਲ ਜੂਝ ਰਹੇ ਹਨ।

Share this Article
Leave a comment