• 12:30 pm
Go Back

ਓਂਟਾਰੀਓ: ਆਬਾਦੀ ‘ਤੇ ਕੀਤੀ ਇੱਕ ਨਵੀਂ ਸਟਡੀ ਦੇ ਮੁਤਾਬਕ ਕੈਨੇਡਾ ਦੇ ਕੁਝ ਸੂਬਿਆਂ ਦੀ ਆਬਾਦੀ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਟਡੀ ਮੁਤਾਬਕ ਕੀਤੀ ਪੁਸ਼ਟੀ ‘ਚ ਹੁਣ ਕੈਨੇਡਾ ਵੀ ਆਬਾਦੀ ਦੇ ਮਾਮਲੇ ‘ਚ ਚੀਨ ਦੀ ਬਰਾਬਰੀ ‘ਤੇ ਆ ਜਾਵੇਗਾ। ਕੈਨੇਡਾ ਦੇ ਤਿੰਨ ਮੈਰੀਟਾਈਮਸ ਸੂਬਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤਿੰਨ ਦਹਾਕਿਆਂ ਤੋਂ ਇਨ੍ਹਾਂ ਮੈਰੀਟਾਈਮ ਇਲਾਕਿਆਂ ਪੀ. ਈ. ਆਈ., ਨੋਵਾ ਸਕੋਡੀਆ, ਨਿਊਫ਼ਾਊਂਡਲੈਂਡ ਅਤੇ ਲੇਬਰਾਡੋਰ ‘ਚ ਜਨਸੰਖਿਆ ਸਥਿਰ ਸੀ।

ਮੈਰੀਟਾਈਮਸ ਸੂਬਿਆਂ ਦੀ ਆਬਾਦੀ ‘ਚ ਲੰਬੇ ਸਮੇਂ ਤੋਂ ਸਮੇਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਧਾ ਜਾਂ ਕੋਈ ਘਾਟਾ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਦਹਾਕਿਆਂ ਮਗਰੋਂ ਇਨ੍ਹਾਂ ਇਲਾਕਿਆਂ ਦੀ ਵਸੋਂ ‘ਚ ਤੇਜ਼ੀ ਨਾਲ ਵਾਧਾ ਪਾਇਆ ਗਿਆ ਹੈ। ਇਨ੍ਹਾ ਇਲਾਕਿਆਂ ‘ਚ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਇਮੀਗਰੇਸ਼ਨ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਇੱਥੇ ਵਸਣ ਵਾਲਿਆਂ ਵਲੋਂ ਅਲਬਰਟਾ ਜਾਣ ਦੇ ਰੁਝਾਣ ‘ਚ ਵੀ ਲਗਾਤਾਰ ਕਮੀ ਆਈ ਹੈ। ਭਾਵੇਂ ਅਟਲਾਂਟਿਕ ਪ੍ਰੋਵੀਨੈਂਸ ਇਕਨੋਮਿਕ ਕਾਊਂਸਿਲ ਅਨੁਸਾਰ ਆਰਥਿਕ ਪੱਖੋਂ ਚੁਣੌਤੀ ਵਾਲੇ ਸੂਬੇ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਸੱਤ ਸਾਲਾਂ ਤੱਕ ਆਬਾਦੀ ਦੇ ਵਾਧਾ ਉਪਰੰਤ ਕੁਝ ਗਿਰਾਵਟ ਜ਼ਰੂਰ ਆਈ ਹੈ।

ਸਟੱਡੀ ਵਿਚ ਪ੍ਰਿੰਸ ਐਡਵਾਰਡ ਆਈਲੈਂਡ ਦੀ ਜਨਸੰਖਿਆ ਵਿੱਚ ਸਾਲ ਦਰ ਸਾਲ ਦੋ ਫ਼ੀਸਦੀ ਵਾਧਾ ਦਰਸਾਇਆ ਗਿਆ ਹੈ। ਇਹ ਆਈਲੈਂਡ ਆਪਣੀ ਆਰਥਿਕ ਸਥਿਤੀ ਪੱਖੋਂ ਅਮੀਰ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਵਸੋਂ ਦੀ ਗਿਣਤੀ ‘ਚ ਸਭ ਤੋਂ ਵੱਧ ਵਾਧਾ ਹੋਇਆ ਹੈ।

ਹਾਲਾਂਕਿ ਵੱਧਦੀ ਹੋਈ ਜਨਸੰਖਿਆਂ ਦੇ ਨਾਲ ਮੌਤਾਂ ਦੀ ਸੰਖਿਆ ਹੁਣ ਪੂਰੇ ਖੇਤਰ ‘ਚ ਜਨਮ ਤੋਂ ਜ਼ਿਆਦਾ ਹੈ। ਅਟਲਾਂਟਿਕ ਕੈਨੇਡਾ ਦੀ ਜਨਸੰਖਿਆ ਕੈਨੇਡਾ ਦੇ ਬਾਕੀ ਹਿੱਸਿਆਂ ਦੀ ਤੁਲਨਾ ‘ਚ ਔਸਤਨ ਬਜ਼ੁਰਗ ਆਬਾਦੀ ਹੈ ਤੇ ਜ਼ਿਆਦਾ ਤੇਜੀ ਨਾਲ ਵੱਧ ਰਹੀ ਹੈ। ਬੱਚਿਆਂ ਤੇ ਨੌਜਵਾਨਾਂ ਦੇ ਮੁਕਾਬਲੇ ਹੁਣ ਸੀਨੀਅਰ ਸਿਟੀਜ਼ਨ ਜ਼ਿਆਦਾ ਹਨ।

Facebook Comments
Facebook Comment