• 6:03 am
Go Back

ਨਵੀਂ ਦਿੱਲੀ: ਪੇਟੀਐੱਮ ਅਤੇ ਕਲੀਅਰ ਟ੍ਰਿਪ ਵਰਗੇ ਪੋਰਟਲਸ ਅਤੇ ਐਪਸ ‘ਤੇ ਰੇਲ ਟਿਕਟ ਬੁੱਕ ਕਰਾਉਣੀ ਮਹਿੰਗੀ ਹੋ ਸਕਦੀ ਹੈ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (IRCTC) ਨੇ ਦੂਜੇ ਪੋਰਟਲਸ ਜ਼ਰੀਏ ਟਿਕਟ ਬੁਕਿੰਗ ‘ਤੇ ਵਾਧੂ ਚਾਰਜ ਲਾਉਣ ਦਾ ਫੈਸਲਾ ਕੀਤਾ ਹੈ। ਆਈ. ਆਰ. ਸੀ. ਟੀ. ਸੀ. ਨੇ ਕਿਹਾ ਹੈ ਕਿ ਉਹ ਇਨ੍ਹਾਂ ਸਾਈਟਸ ‘ਤੇ ਹਰ ਟਿਕਟ ਪਿੱਛੇ 12 ਰੁਪਏ ਦੀ ਫੀਸ ਵਸੂਲੇਗੀ। ਇਸ ਦਾ ਮਤਲਬ ਹੈ ਕਿ ਯਾਤਰੀ ਨੂੰ ਮੇਕ ਮਾਈ ਟ੍ਰਿਪ, ਯਾਤਰਾ, ਪੇਟੀਐੱਮ ਅਤੇ ਕਲੀਅਰ ਟ੍ਰਿਪ ਵਰਗੇ ਪੋਰਟਲਸ ਅਤੇ ਐਪਸ ‘ਤੇ ਟਿਕਟ ਬੁੱਕ ਕਰਾਉਂਦੇ ਸਮੇਂ ਵਾਧੂ ਫੀਸ ਅਦਾ ਕਰਨੀ ਪੈ ਸਕਦੀ ਹੈ।
ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਹੈ। ਇਹ ਕੰਪਨੀ ਖਾਣ-ਪੀਣ, ਸੈਰ-ਸਪਾਟਾ ਅਤੇ ਆਨਲਾਈਨ ਟਿਕਟਿੰਗ ਦਾ ਕੰਮ ਦੇਖਦੀ ਹੈ। ਬਾਜ਼ਾਰ ‘ਚ ਲਿਸਟਿੰਗ ਲਈ ਆਈ. ਪੀ. ਓ. ਜਾਰੀ ਕਰਨ ਤੋਂ ਪਹਿਲਾਂ ਕੰਪਨੀ ਦਾ ਇਹ ਫੈਸਲਾ ਰੈਵੇਨਿਊ ਜੁਟਾਉਣ ਦੇ ਇਕ ਨਵੇਂ ਤਰੀਕੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਸਰਵਿਸ ਪ੍ਰਦਾਤਾ ਕੰਪਨੀਆਂ ਆਈ. ਆਰ. ਸੀ. ਟੀ. ਸੀ. ਦੇ ਇਸ ਫੈਸਲੇ ਨਾਲ ਖੁਸ਼ ਨਹੀਂ ਹਨ। ਇਕ ਸਰਵਿਸ ਪ੍ਰਦਾਤਾ ਕੰਪਨੀ ਨੇ ਕਿਹਾ ਕਿ ਸਾਨੂੰ ਜੋ ਫੀਸ ਦੇਣੀ ਪੈਂਦੀ ਹੈ, ਉਹ ਗਾਹਕ ਤੋਂ ਲਏ ਜਾਣ ਵਾਲੇ ਚਾਰਜ ਤੋਂ ਜ਼ਿਆਦਾ ਹੁੰਦੀ ਹੈ। ਜੇਕਰ ਇਹ ਬੋਝ ਗਾਹਕ ‘ਤੇ ਨਾ ਪਾਇਆ ਗਿਆ ਤਾਂ ਫਿਰ ਟਿਕਟ ਬੁਕਿੰਗ ਦੇ ਕੰਮ ਨਾਲ ਸਾਨੂੰ ਨੁਕਸਾਨ ਹੋਵੇਗਾ।

Facebook Comments
Facebook Comment