• 3:55 am
Go Back
markfed products hongkong

ਚੰਡੀਗੜ੍ਹ: ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕੀਟ ‘ਚੁੰਗ ਕਿੰਗ ਮੋਨਸਨ’ ਵਿਚ ਕਮਲ ਸਵੀਟ ਵਿਖੇ ਮਾਰਕਫੈੱਡ ਦਾ ਕਾਊਂਟਰ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਮਾਰਕਫੈੱਡ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ ਨੇ ਕੀਤਾ। ਇਸ ਮੌਕੇ ਰੰਧਾਵਾ ਨੇ ਦੱਸਿਆ ਕਿ ਭਾਵੇਂ ਮਾਰਕਫੈੱਡ ਲਈ ਇਹ ਬਿਲਕੁੱਲ ਨਵੀਂ ਮਾਰਕੀਟ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਪੂਰੀ ਮਿਹਨਤ ਕਰਕੇ ਮਾਰਕਫੈੱਡ ਦੇ ਉਤਪਾਦਾਂ ਦਾ ਪ੍ਰਚਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇੰਡੀਆ ਫੂਡ ਮਾਰਟ ਦੇ ਮਾਲਕ ਕੁਲਦੀਪ ਸਿੰਘ ਉੱਪਲ ਅਤੇ ਗੁਰਮੀਤ ਸਿੰਘ ਸੱਗੂ ਨੇ ਦੱਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫੈੱਡ ਦੇ ਸਰੋਂ ਦੇ ਸਾਗ ਲਈ ਸਟਾਲ ‘ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਾਬਤ ਕੀਤਾ ਕਿ ਮਾਰਕਫੈੱਡ ਵਲੋਂ ਤਿਆਰ ਕੀਤੇ ਸਾਗ, ਦਾਲ ਮੱਖਣੀ, ਚਟਪਟਾ ਚਨਾ, ਕੜ੍ਹੀ ਪਕੌੜਾ ਇਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ।
ਇਸ ਮੌਕੇ ਪੰਜਾਬੀਆਂ ਦੇ ਨਾਲ ਉਥੇ ਹਾਜ਼ਰ ਆਸਟਰੇਲੀਆ ਤੋਂ ਆਏ ਗੋਰਿਆਂ ਅਤੇ ਚੀਨੀ ਲੋਕਾਂ ਨੇ ਵੀ ਮਾਰਕਫੈੱਡ ਦੇ ਡੱਬਾ ਬੰਦ ਉਤਪਾਦਾਂ ਬਾਰੇ ਦਿਲਚਸਪੀ ਦਿਖਾਉਂਦਿਆਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮਾਰਕਫੈੱਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਹਾਜ਼ਰ ਪਤਵੰਤਿਆਂ ਦੇ ਵਿਚਾਰ ਜਾਣੇ।

Facebook Comments
Facebook Comment