• 11:30 am
Go Back
Canadian Agricultural

ਟੋਰਾਂਟੋ: ਪੰਜਾਬ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਹੁਸ਼ਿਆਰਪੁਰ ਦੇ ਕਿਸਾਨ ਨੇ ‘ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ’ ‘ਚ ਨਾਂ ਦਰਜ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪੀਟਰ ਢਿੱਲੋਂ ਸਿਖਾਂ ਦੇ ਪਹਿਲੇ ਵਿਅਕਤੀ ਹਨ ਜਿਹੜੇ ਖੇਤੀਬਾੜੀ ਅਤੇ ਐਗਰੋ-ਫੂਡ ਕਾਰੋਬਾਰ ‘ਚ ਆਪਣੀ ਛਾਪ ਛੱਡਣ ਦੇ ਨਾਲ ਨਾਲ ਕੈਨੇਡਾ ਦੀਆਂ ਮਹਾਨ ਸ਼ਖਸੀਅਤਾਂ ਦੀ ਸੂਚੀ ‘ਚ ਸ਼ਾਮਲ ਹੋਏ ਹਨ।
Canadian Agricultural
ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ‘ਰਿਚਬੈਰੀ ਗਰੁੱਪ ਆਫ ਕੰਪਨੀਜ਼’ ਹੇਠਾਂ ਕਰੈਨਬੇਰੀ (ਫਲ) ਦੀ ਖੇਤੀ ਕਰਦੇ ਹਨ ਅਤੇ ਓਸ਼ੀਅਨ ਸਪਰੇਅ ਦੇ ਮੌਜੂਦਾ ਚੇਅਰਮੈਨ ਹਨ। ਤੁਹਾਨੂੰ ਦੱਸ ਦਈਏ ਕਿ ਓਸ਼ੀਅਨ ਸਪਰੇਅ ਅਮਰੀਕਾ ਤੇ ਕੈਨੇਡਾ ‘ਚ ਕਰੈਨਬੇਰੀ ਕਿਸਾਨਾਂ ਦੀ ਮਾਰਕਟਿੰਗ ਕੋ-ਆਪਰੇਟਿਵ ਹੈ ਜੋ 90 ਤੋਂ ਵਧੇਰੇ ਦੇਸ਼ਾਂ ‘ਚ ਆਪਣੇ ਉਤਪਾਦ ਵੇਚਦੀ ਹੈ। ਇਹ ਹਰ ਸਾਲ ਲਗਭਗ 2.5 ਬਿਲੀਅਨ ਡਾਲਰ ਦੀ ਵਿਕਰੀ ਕਰਦੀ ਹੈ। ਅਗਲੇ ਸਾਲ ਉਹ 30 ਲੱਖ ਪੌਂਡ ਕਰੈਨਬੇਰੀ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ‘ਕੈਨੇਡੀਅਨ ਐਗਰੀਕਲਚਰ ਹਾਲ ਆਫ ਫੇਮ ਐਸੋਸੀਏਸ਼ਨ’ ਖੇਤੀਬਾੜੀ ਤੇ ਫੂਡ ਇੰਡਸਟਰੀ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਚੋਣਵੇਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ। ਇਹ ਐਸੋਸੀਏਸ਼ਨ 1960 ‘ਚ ਸਥਾਪਤ ਕੀਤੀ ਗਈ ।

ਪੀਟਰ ਦੇ ਪਿਤਾ ਰਛਪਾਲ ਸਿੰਘ ਢਿੱਲੋਂ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ‘ਚ ਰਹਿੰਦੇ ਸਨ ਅਤੇ 1950 ਵਿੱਚ ਉਹ ਕੈਨੇਡਾ ਆਏ ਸਨ। ਉਹ ਪਹਿਲੇ ਇੰਡੋ-ਕੈਨੇਡੀਅਨ ਹਨ ਜੋ ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) ਵਿੱਚ ਸ਼ਾਮਲ ਹੋਏ। 1981-82 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਕਰੈਨਬੇਰੀ ਦੀ ਖੇਤੀ ਸ਼ੁਰੂ ਕੀਤੀ। ਮੌਜੂਦਾ ਸਮੇਂ ਉਹ 2,500 ਏਕੜ ਵਿੱਚ ਖੇਤੀ ਕਰ ਰਹੇ ਹਨ। ਪਿਛਲੇ ਸਾਲ ਰਿਚਬੈਰੀ ਗਰੁੱਪ ਨੇ 20 ਮਿਲੀਅਨ ਪੌਂਡ ਕਰੈਨਬੈਰੀ ਦਾ ਉਤਪਾਦਨ ਕੀਤਾ, ਜੋ ਹੋਰ ਪੰਜਾਬੀ ਕਿਸਾਨਾਂ ਲਈ ਮਿਸਾਲ ਹੈ।

Facebook Comments
Facebook Comment