• 2:51 am
Go Back

ਓਟਾਵਾ- ਓਨਟਾਰੀਓ ਕੋਰਟ ਦੇ ਜੱਜ ਰਾਬਰਟ ਵਾਡਨ ਨੇ ਜੋਸ਼ੂਆ ਬੌਇਲੇ ਤੇ ਚਲ ਰਹੇ ਯੋਨ ਸ਼ੋਸ਼ਣ ਸਮੇਤ ਕਈ ਦੋਸ਼ਾਂ ‘ਤੇ ਫੈਸਲਾ ਸੁਣਾਉਂਦੇ ਹੋਏ ਬੌਇਲੇ ਦੀ ਰਿਹਾਈ ਨੂੰ ਮਨਜ਼ੂਰ ਕਰ ਦਿੱਤਾ ਹੈ। ਕੈਨੇਡੀਅਨ ਨਾਗਰਿਕ ਅਤੇ ਸਾਬਕਾ ਅਫ਼ਗਾਨਿਸਤਾਨੀ ਜੋਸ਼ੂਆ ਬੌਇਲੇ ਤੇ ਕਥਿਤ ਦੋਸ਼ਾਂ ਦੇ ਚਲਦਿਆਂ ਜੋਸ਼ੂਆ ਨੂੰ ਬੀਤੇ ਸਾਲ 31 ਦਸੰਬਰ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਕੋਰਟ ਦੇ ਫੈਸਲੇ ਮੁਤਾਬਕ ਜੋਸ਼ੂਆ ਨੂੰ ਕੁਝ ਸ਼ਰਤਾਂ ਦੀ ਮਨਜ਼ੂਰੀ ‘ਤੇ ਰਿਹਾਈ ਦਿੱਤੀ ਗਈ ਹੈ। ਸ਼ਰਤਾਂ ਦੇ ਮੁਤਾਬਕ ਜੌਸ਼ੂਆ ਨੂੰ
ਓਨਟਾਰੀਓ ਦੇ ਸਮਿੱਥ ਫਾਲਸ ਵਿਚ ਰਹਿ ਰਹੇ ਆਪਣੇ ਮਾਤਾ-ਪਿਤਾ ਪੈਟ੍ਰਿਕ ਅਤੇ ਲਿੰਡਾ ਬੋਇਲੇ ਨਾਲ ਰਹਿਣਾ ਪਵੇਗਾ ‘ਤੇ ਨਾਲ ਹੀ ਉਸਨੂੰ ਇਕ ਇਲੈਕਟ੍ਰਾਨਿਕ ਟ੍ਰੈਕਿੰਗ ਬ੍ਰੈਸਲੈਟ ਪਹਿਨਣਾ ਹੋਵੇਗਾ ਜਿਸ ‘ਚ ਜੀ. ਪੀ. ਐੱਸ. ਲੱਗਿਆ ਹੋਇਆ ਹੈ, ਤਾਂ ਕਿ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਦੱਸਣਯੋਗ ਹੈ ਕਿ ਜੋਸ਼ੂਆ ਅਤੇ ਉਸ ਦੀ ਅਮਰੀਕੀ ਪਤਨੀ ਕੈਟਲਾਨ ਕੋਲਮੈਨ ਨੂੰ ਤਾਲਿਬਾਨ ਨਾਲ ਸੰਬੰਧਤ ਹੱਕਾਨੀ ਨੈੱਟਵਰਕ ਨੇ 2012 ‘ਚ ਬੰਧਕ ਬਣਾ ਲਿਆ ਸੀ, ਜਿੱਥੋਂ ਉਹ ਦੋਵੇਂ ਪਿਛਲੇ ਸਾਲ ਛੁੱਟਣ ਵਿਚ ਸਫਲ ਹੋਏ ਸਨ। ਅੱਤਵਾਦੀਆਂ ਦੇ ਚੁੰਗਲ ‘ਚੋਂ ਰਿਹਾਈ ਤੋਂ ਬਾਅਦ ਦੋਵੇਂ ਕੈਨੇਡਾ ਆਏ ਸਨ।

Facebook Comments
Facebook Comment