ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਕਹੀ ਵੱਡੀ ਗੱਲ

TeamGlobalPunjab
2 Min Read

ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੈਰ ਰਾਜਨੀਤਕ ਇੰਟਰਵਿਊ ਤੋਂ ਬਾਅਦ ਅਕਸ਼ੈ ‘ਤੇ ਹੋਣ ਵਾਲੇ ਸ਼ਬਦੀ ਹਮਲੇ ਹੋਰ ਤੇਜ਼ ਹੋ ਗਏ ਹਨ। ਹਾਲਾਂਕਿ ਅਕਸ਼ੈ ਕੁਮਾਰ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦੇ ਚੁਕੇ ਹਨ ਪਰ ਫਿਰ ਵੀ ਇੰਝ ਲਗਦਾ ਹੈ ਕਿ ਇਹ ਮੁੱਦਾ ਸ਼ਾਂਤ ਹੋਣ ਦੀ ਬਜਾਏ ਭੜਕਦਾ ਜਾ ਰਿਹਾ ਹੈ।

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਅਕਸ਼ੈ ਕੁਮਾਰ ਦੀ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਕਸ਼ੈ ਕਹਿ ਰਹੇ ਹਨ ਕਿ, “ਮੇਰਾ ਘਰ ਕੈਨੇਡਾ ‘ਚ ਹੈ ਤੇ ਫਿਲਮ ਇੰਡਸਟਰੀ ‘ਚੋਂ ਸੰਨਿਆਸ ਲੈਣ ਤੋਂ ਬਾਅਦ ਮੈ ਉੱਥੇ ਜਾ ਕੇ ਹੀ ਵਸ ਜਾਵਾਂਗਾ।” ਅਕਸ਼ੈ ਦੇ ਇਸ ਬਿਆਨ ਨੂੰ ਤਾਰਿਕ ਅਨਵਰ ਨਾਮ ਦੇ ਟਵੀਟਰ ਯੂਜਰ ਨੇ ਅੱਗੇ ਸ਼ੇਅਰ ਕੀਤਾ। ਜਾਣਕਾਰੀ ਮੁਤਾਬਕ ਅਕਸ਼ੈ ਕੁਮਾਰ ਨੇ ਇਸ ਵੀਡੀਓ ਨੂੰ ਉਸ ਬਿਆਨ ਦੇ ਜਵਾਬ ‘ਚ ਸ਼ੇਅਰ ਕੀਤਾ ਹੈ ਕਿ ਜਿਸ ਵਿੱਚ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਟਵੀਟਰ ‘ਤੇ ਵਿਵਾਦ ਖੜ੍ਹਾ ਹੋਇਆ ਸੀ।

ਅਕਸ਼ੈ ਕੁਮਾਰ ਨੇ ਇਸ ਮਾਮਲੇ ਤੇ ਟਵੀਟ ਕਰਦਿਆਂ ਲਿਖਿਆ ਕਿ, “ਮੇਰੀ ਨਾਗਰਿਕਤਾ ਨੂੰ ਲੈ ਕਿ ਬੇਵਜ੍ਹਾ ਲਈ ਜਾ ਰਹੀ ਦਿਲਚਸਪੀ ਨੂੰ ਮੈਂ ਸਮਝ ਨਹੀਂ ਪਾ ਰਿਹਾ। ” ਉਨ੍ਹਾਂ ਕਿਹਾ ਕਿ, “ਮੈਂ ਕਦੇ ਇਸ ਗੱਲ ਨੂੰ ਲੈ ਕੇ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਇਹ ਗੱਲ ਛਿਪਾਈ ਹੈ, ਕਿ ਮੇਰਾ ਕੈਨੇਡੀਅਨ ਪਾਸਪੋਰਟ ਹੈ।” ਇੱਥੇ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਪਿਛਲੇ 7 ਸਾਲ ਤੋਂ ਉਹ ਕਦੇ ਕੈਨੇਡਾ ਨਹੀਂ ਗਏ। ਅਕਸ਼ੈ ਨੇ ਕਿਹਾ ਕਿ ਉਹ ਭਾਰਤ ‘ਚ ਕੰਮ ਕਰਦੇ ਹਨ ਅਤੇ ਆਪਣੇ ਸਾਰੇ ਟੈਕਸ ਇੱਥੇ ਹੀ ਦਿੰਦੇ ਹਨ। ਇਸ ਤਰ੍ਹਾਂ ਇਸ ਵੀਡੀਓ ਰਾਹੀਂ ਉਨ੍ਹਾਂ ਨੇ ਨਾਗਰਿਕਤਾ ਨੂੰ ਲੈ ਕੇ ਛਿੜੇ ਇਸ ਵਿਵਾਦ ਨੂੰ ਆਪਣੇ ਵੱਲੋਂ ਪੂਰੀ ਤਰ੍ਹਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਕਿਹਾ ਸੀ ਕਿ ਇੰਨਾ ਸਾਲਾਂ ‘ਚ ਉਨ੍ਹਾਂ ਨੂੰ ਕਿਸੇ ਨੂੰ ਵੀ ਭਾਰਤ ਪ੍ਰਤੀ ਆਪਣੇ ਪਿਆਰ ਨੂੰ ਸਿੱਧ ਕਰਨ ਦੀ ਜਰੂਰਤ ਨਹੀਂ ਪਈ, ਪਰ ਉਨ੍ਹਾਂ ਨੂੰ ਦੁੱਖ ਹੈ ਕੇ ਉਨ੍ਹਾਂ ਦੀ ਨਾਗਰਿਕਤਾ ‘ਤੇ ਬੇਵਜ੍ਹਾ ਵਿਵਾਦ ਛੇੜਿਆ ਜਾ ਰਿਹਾ ਹੈ।

 

- Advertisement -
Share this Article
Leave a comment