ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਦਿੱਤੀ ਮਨਜ਼ੂਰੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ ਹਵਾਈ ਬਲ ‘ਚ ਧਰਮ ਦੇ ਆਧਾਰ ‘ਤੇ ਇਸ ਤਰ੍ਹਾਂ ਦੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ‘ਚ ਫੌਜੀ ਦੇ ਰੂਪ ‘ਚ ਹਵਾਈ ਫੌਜ ‘ਚ ਸ਼ਾਮਲ ਹੋਏ ਸਨ।
US Airman Harpreetinder Singh Bajwa
ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿੱਚ ਅਮਰੀਕੀ ਏਅਰਫੋਰਸ ਵਿੱਚ ਭਰਤੀ ਹੋਇਆ ਸੀ ਪਰ ਫੌਜ ਸ਼ਾਖਾ ਵੱਲੋਂ ਉਸ ਨੂੰ ਗਰੂਮਿੰਗ ਤੇ ਡ੍ਰੈਸ ਕੋਡ ਸਬੰਧੀ ਬਣਾਏ ਗਏ ਨਿਯਮ ਦੀ ਵਜ੍ਹਾ ਕਰਕੇ ਉਹ ਆਪਣੇ ਧਾਰਮਿਕ ਸਿਧਾਂਤ ਦਾ ਪਾਲਣ ਨਹੀਂ ਕਰ ਪਾ ਰਹੇ ਸਨ।
US Airman Harpreetinder Singh Bajwa
ਬਾਜਵਾ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਹਵਾਈ ਫੌਜ ਨੇ ਮੈਨੂੰ ਧਾਰਮਿਕ ਅਨੁਕੂਲਤਾ ਦੀ ਆਗਿਆ ਦੇ ਦਿੱਤੀ ਹੈ।” ਉਨ੍ਹਾਂ ਨੇ ਕਿਹਾ, “ਅੱਜ, ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਦੇਸ਼ ਨੇ ਸਿੱਖੀ ਨੂੰ ਅਪਣਾ ਲਿਆ ਹੈ ਅਤੇ ਮੈਂ ਇਸ ਮੌਕੇ ਲਈ ਹਮੇਸ਼ਾ ਧੰਨਵਾਦੀ ਰਹਾਂਗਾ।” ਦੱਸ ਦੇਈਏ ਕਿ ਅਮਰੀਕੀ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟੇਰਨਜ਼ ਅਲਾਇੰਸ ਤੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਤੋਂ ਰਿਪੋਰਟ ਮਿਲਣ ਬਾਅਦ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਛੋਟ ਦੇ ਦਿੱਤੀ।

Share this Article
Leave a comment