• 9:20 am
Go Back

ਚੰਡੀਗੜ•: (ਦਰਸ਼ਨ ਸਿੰਘ ਖੋਖਰ): ਪੰਜਾਬ ਮੰਤਰੀ ਮੰਡਲ ਵਿਚ ਵਾਧਾ ਹੋ ਗਿਆ ਹੈ। ਅੱਜ ਪੰਜਾਬ ਰਾਜ ਭਵਨ ਵਿਚ 9 ਨਵੇਂ ਮੰਤਰੀਆਂ ਨੇ ਅਹੁਦਿਆਂ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬੀ ਪੀ ਸਿੰਘ ਬਦਨੌਰ ਨੇ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ
ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ, ਸਹਾਇਕ ਇੰਚਾਰਜ਼ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਮੰਤਰੀਆਂ ਵੱਡੀ ਗਿਣਤੀ ਹਮਾਇਤੀ ਅਤੇ ਰਿਸ਼ਤੇਦਾਰ ਹਾਜ਼ਰ ਸਨ।
ਸਭ ਤੋਂ ਪਹਿਲਾਂ ਓਮ ਪ੍ਰਕਾਸ਼ ਸੋਨੀ ਨੇ ਸਹੁੰ ਚੁੱਕੀ, ਦੂਜੇ ਨੰਬਰ ‘ਤੇ ਰਾਣਾ ਗੁਰਮੀਤ ਸਿੰਘ ਸੋਢੀ , ਤੀਜੇ ਨੰਬਰ ‘ਤੇ ਅਰੁਣਾ ਚੌਧਰੀ, ਚੌਥੇ ਨੰਬਰ ‘ਤੇ ਰਜ਼ੀਆ ਸੁਲਤਾਨਾ,  ਪੰਜਵੇਂ ਨੰਬਰ ‘ਤੇ ਸੁਖਜਿੰਦਰ ਸਿੰਘ ਰੰਧਾਵਾ, ਛੇਵੇਂ ਨੰਬਰ ‘ਤੇ  ਗੁਰਪ੍ਰੀਤ ਸਿੰਘ ਕਾਂਗੜ, ਸੱਤਵੇਂ ਨੰਬਰ ‘ਤੇ  ਸੁਖਬਿੰਦਰ ਸਿੰਘ ਸਰਕਾਰੀਆ ਨੇ ਸਹੁੰ ਚੁੱਕੀ। ਅੱਠਵੇਂ ਨੰਬਰ ‘ਤੇ ਬਲਵੀਰ ਸਿੰਘ ਸਿੱਧੂ, ਨੋਵੇਂ ਨੰਬਰ ‘ਤੇ ਵਿਜੇ ਇੰਦਰ ਸਿੰਗਲਾ, ਦਸਵੇਂ ਨੰਬਰ ‘ਤੇ ਸ਼ੁੰਦਰ ਸ਼ਾਮ ਅਰੋੜਾ ਅਤੇ ਅਖੀਰ ਵਿੱਚ ਭਾਰਤ ਭੂਸ਼ਨ ਆਂਸੂ ਨੇ ਸਹੁੰ ਚੁੱਕੀ। ਇਨਾਂ ਸਭ ਨੇ ਹੀ ਮਾਂ ਬੋਲੀ ਪੰਜਾਬੀ ਵਿਚ ਸਹੁੰ ਚੁੱਕੀ।

Facebook Comments
Facebook Comment