7 ਮਹੀਨੇ ਦੇ ਬੱਚੇ ਨੂੰ ਗਿਰਵੀ ਰੱਖਣ ਪਹੁੰਚਿਆ ਪਿਤਾ, ਕਿਹਾ ਜ਼ਿਆਦਾ ਇਸਤੇਮਾਲ ਨਹੀਂ ਹੋਇਆ, ਕਿੰਨੀ ਕੀਮਤ ਮਿਲੇਗੀ ?

TeamGlobalPunjab
3 Min Read

ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ’ ਚ ਇੱਕ ਵਿਅਕਤੀ ਦਾ ਦੁਕਾਨਦਾਰ ਦੇ ਨਾਲ ਕੀਤਾ ਮਜ਼ਾਕ ਉਸ ‘ਤੇ ਹੀ ਉਲਟਾ ਪੈ ਗਿਆ। ਬਰਾਇਨ ਸਲੋਕਮ ਪਿਛਲੇ ਹਫਤੇ ਆਪਣੇ ਸੱਤ ਮਹੀਨੇ ਦੇ ਪੁੱਤ ਨੂੰ ਲੈ ਕੇ ਇੱਕ Pawn Shop ( ਅਜਿਹੀ ਦੁਕਾਨ ਜਿੱਥੇ ਸਾਮਾਨ ਵੇਚਿਆ ਜਾਂ ਗਿਰਵੀ ਰੱਖਿਆ ਜਾਂਦਾ ਹੈ ) ‘ਤੇ ਪੁੱਜਿਆ। ਇੱਥੇ ਉਨ੍ਹਾਂ ਨੇ ਬੱਚੇ ਨੂੰ ਟਰਾਲੀ ਤੋਂ ਕੱਢ ਕੇ ਕਾਊਂਟਰ ‘ਤੇ ਰੱਖ ਦਿੱਤਾ ਅਤੇ ਦੁਕਾਨਦਾਰ ਨੂੰ ਉਸਨੂੰ ਖਰੀਦਣ ਦਾ ਆਫਰ ਦੇ ਦਿੱਤੇ। ਬਰਾਇਨ ਨੇ ਇਹ ਕੰਮ ਕੀਤਾ ਤਾਂ ਮਜਾਕ ਵਿੱਚ ਹੀ ਸੀ ਪਰ ਦੁਕਾਨ ਦੇ ਮਾਲਿਕ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਬਰਾਇਨ ਨੂੰ ਪੁੱਛਗਿਛ ਲਈ ਹਿਰਾਸਤ ‘ਚ ਲੈ ਲਿਆ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਬਰਾਇਨ ਨੂੰ ਆਪਣੇ ਬੇਟੇ ਨੂੰ ਕਾਊਂਟਰ ‘ਤੇ ਰੱਖਦੇ ਵੇਖਿਆ ਜਾ ਸਕਦਾ ਹੈ। ਉਹ ਦੁਕਾਨ ਦੇ ਮਾਲਿਕ ਰਿਚਰਡ ਜਾਰਡਨ ਨੂੰ ਕਹਿੰਦਾ ਹੈ, ‘‘ਮੇਰਾ ਪੁੱਤਰ ਸੱਤ ਮਹੀਨੇ ਦਾ ਹੈ, ਇਸ ਦਾ ਜ਼ਿਆਦਾ ਇਸਤੇਮਾਲ ਵੀ ਨਹੀਂ ਹੋਇਆ। ਮੈਂ ਸਿਰਫ ਇਸਨੂੰ ਗਿਰਵੀ ਰੱਖਣਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਇਸ ਤੋਂ ਛੁਟਕਾਰਾ ਨਹੀਂ ਚਾਹੀਦਾ ਹੈ। ਇਸਦੀ ਕਿੰਨੀ ਕੀਮਤ ਮਿਲ ਸਕਦੀ ਹੈ’?

ਬੇਟੇ ਨੂੰ ਗਿਰਵੀ ਰੱਖਣ ਤੇ ਗੰਭੀਰ ਸੀ ਪਿਤਾ
ਰਿਚਰਡ ਨੂੰ ਬਰਾਇਨ ਦਾ ਇਹ ਮਜਾਕ ਸੱਮਝ ਨਹੀਂ ਆਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ। ਰਿਚਰਡ ਨੇ ਇੱਕ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਬਰਾਇਨ ਆਪਣੇ ਬੇਟੇ ਨੂੰ ਗਿਰਵੀ ਰੱਖਣ ਨੂੰ ਲੈ ਕੇ ਕਾਫੀ ਗੰਭੀਰ ਸਨ। ਉਨ੍ਹਾਂ ਨੇ ਆਪਣੇ ਬੇਟੇ ਨੂੰ ਉਛਾਲਦਿਆਂ ਕੁੱਝ ਕਰਤਬ ਵੀ ਦਿਖਾਏ ਤੇ ਫਿਰ ਕਾਊਂਟਰ ‘ਤੇ ਰੱਖਕੇ ਬੋਲੇ ਕਿ, ਕੀ ਮੈਂ ਇਸਨੂੰ ਗਿਰਵੀ ਰੱਖ ਸਕਦਾ ਹਾਂ ?

ਪੁਲਿਸ ਨੇ ਸੀਸੀਟੀਵੀ ਫੁਟੇਜ ਜਾਰੀ ਕੀਤੇ
ਦੁਕਾਨਦਾਰ ਵਲੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਬਰਾਇਨ ਨੂੰ ਲੱਭਣ ਲਈ ਦੁਕਾਨ ਦੇ ਸੀਸੀਟੀਵੀ ਦਾ ਇਸ਼ਤਿਹਾਰ ਤੱਕ ਜਾਰੀ ਕਰ ਦਿੱਤਾ। ਹਾਲਾਂਕਿ, ਜਦੋਂ ਬਰਾਇਨ ਨੇ ਇਸ਼ਤਿਹਾਰ ਵੇਖਿਆ ਕਿ ਪੁਲਿਸ ਉਸਨੂੰ ਲਭ ਰਹੀ ਹੈ ਤਾਂ ਉਸ ਨੇ ਆਪਣੇ ਆਪ ਪੁਲਿਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ ।

- Advertisement -

ਪੁੱਛਗਿਛ ਦੇ ਦੌਰਾਨ ਬਰਾਇਨ ਨੇ ਦੱਸਿਆ ਕਿ ਉਹ ਮਜ਼ਾਕ ਕਰ ਰਹੇ ਸਨ। ਉਹ ਸਿਰਫ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਣਾ ਚਾਹੁੰਦੇ ਸਨ । ਪੁਲਿਸ ਨੇ ਬਰਾਇਨ ‘ਤੇ ਕੋਈ ਕੇਸ ਦਰਜ ਨਹੀਂ ਕੀਤਾ। ਹਾਲਾਂਕਿ, ਅਮਰੀਕਾ ਦੀ ਸੋਸ਼ਲ ਸਰਵਿਸ ਨੂੰ ਬੱਚੇ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

Share this Article
Leave a comment