• 3:24 pm
Go Back

ਬੀਜਿੰਗ: ਆਪਣੇ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਇੱਕ ਔਰਤ ਨੇ 26 ਸਾਲ ਪਹਿਲਾਂ ਆਪਣੇ ਮਾਲਿਕ ਦਾ ਬੱਚਾ ਚੋਰੀ ਕਰ ਲਿਆ ਸੀ। ਪਰ ਹੁਣ ਦੋ ਦਹਾਕੇ ਬੀਤ ਜਾਣ ਤੋਂ ਬਾਅਦ ਔਰਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਹਾਲ ਹੀ ‘ਚ ਮਾਲਕ ਨੂੰ ਉਸ ਦਾ ਬੇਟਾ ਵਾਪਸ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਨੇ ਅਜਿਹਾ ਅੰਧਵਿਸ਼ਵਾਸ ਕਾਰਨ ਕੀਤਾ ਸੀ।

ਸਥਾਨਕ ਖਬਰਾਂ ਅਨੁਸਾਰ ਸਾਲ 1992 ਵਿਚ ਸ਼ਿਆਂਗ ਪਿੰਗ ਨਾਮ ਦੀ ਮਹਿਲਾ ਦੇ ਦੋ ਬੱਚੇ ਹੋਏ ਪਰ ਦੋਹਾਂ ਦੀ ਮੌਤ ਹੋ ਗਈ। ਇਸ ਮਗਰੋਂ ਉਹ ਇਕ ਜੋਤਸ਼ੀ ਕੋਲ ਗਈ ਅਤੇ ਅੰਧਵਿਸ਼ਵਾਸ ਦੇ ਚੱਕਰ ਵਿਚ ਫਸ ਕੇ ਆਪਣੇ ਮਾਲਕ ਦਾ ਬੇਟਾ ਚੋਰੀ ਕਰ ਲਿਆ। ਅਸਲ ਵਿਚ ਸ਼ਿਆਂਗ ਨੂੰ ਕਿਸੇ ਜੋਤਸ਼ੀ ਨੇ ਦੱਸਿਆ ਸੀ ਕਿ ਕਿਸੇ ਹੋਰ ਦਾ ਬੱਚਾ ਚੋਰੀ ਕਰਨ ਨਾਲ ਉਸ ਦੀ ਵਿਗੜੀ ਕਿਸਮਤ ਸੁਧਰ ਜਾਵੇਗੀ। ਨਾਲ ਹੀ ਉਹ ਦੁਬਾਰਾ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇਗੀ।

ਇਸ ਮਗਰੋਂ ਸ਼ਿਆਂਗ ਪਿੰਗ ਇਕ ਘਰ ਵਿਚ ‘ਆਇਆ’ ਦਾ ਕੰਮ ਕਰਨ ਲੱਗੀ। ਕੰਮ ਕਰਨ ਦੇ ਕੁਝ ਦਿਨ ਬਾਅਦ ਉਹ ਆਪਣੇ ਮਾਲਕ ਦਾ 15 ਮਹੀਨੇ ਦਾ ਬੱਚਾ ਚੋਰੀ ਕਰ ਕੇ ਭੱਜ ਗਈ। ਭਾਵੇਂਕਿ ਇਸ ਦੇ 3 ਸਾਲ ਬਾਅਦ ਉਸ ਦੇ ਇਕ ਬੇਟੀ ਨੂੰ ਜਨਮ ਦਿੱਤਾ। ਉਦੋਂ ਸ਼ਿਆਂਗ ਨੂੰ ਲੱਗਾ ਕਿ ਉਸ ਦੀ ਵਿਗੜੀ ਕਿਸਮਤ ਸਹੀ ਹੋ ਗਈ ਹੈ। ਭਾਵੇਂਕਿ ਖੁਦ ਦਾ ਬੱਚਾ ਹੋ ਜਾਣ ਦੇ ਬਾਅਦ ਵੀ ਸ਼ਿਆਂਗ ਆਪਣੇ ਮਾਲਕ ਦੇ ਬੇਟੇ ਨੂੰ ਪਾਲਦੀ ਰਹੀ।

ਕੁਝ ਦਿਨ ਪਹਿਲਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਉਸ ਨੇ ਆਪਣੇ ਮਾਲਕ ਦਾ ਬੇਟਾ ਵਾਪਸ ਕਰਨ ਦਾ ਫੈਸਲਾ ਲਿਆ। ਆਖਿਰਕਾਰ 26 ਸਾਲ ਬਾਅਦ ਉਸ ਨੇ ਬੱਚੇ ਨੂੰ ਉਸ ਦੇ ਅਸਲੀ ਮਾਤਾ-ਪਿਤਾ ਕੋਲ ਵਾਪਸ ਭੇਜ ਦਿੱਤਾ।

Facebook Comments
Facebook Comment