• 7:38 am
Go Back

ਦਿੱਲੀ: ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਵਿੱਚ ਕਰੀਬ 200 ਕਰੋੜ ਦੇ ਘਪਲੇ ਸਬੰਧੀ ਖਬਰਾਂ ਅਖ਼ਬਾਰਾਂ ‘ਚ ਛੱਪਈਆਂ ਹਨ। ਇਸ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ। ਗੁਰਪਾਲ ਸਿੰਘ ਮਾਨ ਸਿੰਭਾਵਲੀ ਸ਼ੂਗਰ ਮਿਲ ਲਿਮਟਿਡ ਦੇ ਡਿਪਟੀ ਐਮਡੀ ਹਨ। ਮਾਨ ਤੋਂ ਇਲਾਵਾ ਸੀਬੀਆਈ ਨੇ ਮਿੱਲ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਸੀਈਓ ਜੀਐਸਟੀ ਰਾਵ ਸਮੇਤ ਕਰੀਬ 10 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਇਹ ਧੋਖਾਧੜੀ ਓਬੀਸੀ ਦੀ ਮੇਰਠ ਬਰਾਂਚ ਵਿੱਚ 2011 ਵਿੱਚ ਤੇ ਫਿਰ 2015 ਵਿੱਚ ਕੀਤੀ ਗਈ। ਸੀਬੀਆਈ ਨੇ ਦਿੱਲੀ ਤੇ ਯੂਪੀ ਵਿੱਚ ਕਈ ਜਗ੍ਹਾ ਉੱਤੇ ਛਾਪੇਮਾਰੀ ਕੀਤੀ।ਸਿੰਭਾਵਲੀ ਸ਼ੂਗਰ ਮਿੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿੱਚੋਂ ਹੈ। ਬੈਂਕ ਅਨੁਸਾਰ ਸਿੰਭਾਵਲੀ ਸ਼ੂਗਰ ਨੇ 2011 ਵਿੱਚ 14.859 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਹ ਪੈਸੇ 5,762 ਗੰਨਾ ਕਿਸਾਨਾਂ ਨੂੰ ਇੱਕ ਯੋਜਨਾ ਤਹਿਤ ਵੰਡੇ ਜਾਣੇ ਸੀ, ਪਰ ਇਸ ਕੰਪਨੀ ਨੇ ਪੈਸੇ ਕਿਸਾਨਾਂ ਨੂੰ ਦੇਣ ਦੀ ਥਾਂ ਨਿੱਜੀ ਤੌਰ ‘ਤੇ ਖਰਚ ਲਏ। ਇਹ ਕਰਜ਼ਾ 31 ਮਾਰਚ 2015 ਨੂੰ ਫਸੇ ਕਰਜ਼ (ਐਨਪੀਏ) ਵਿੱਚ ਤਬਦੀਲ ਹੋ ਗਿਆ। ਬੈਂਕ ਨੇ 97.85 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ, 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।

Facebook Comments
Facebook Comment