ਸੀਨੀਅਰ ਨੌਕਰਸ਼ਾਹ ਨੇ ਆਈਪੀਐਲ ਦਾ ਪਾਸ ਮੰਗਿਆ ਤਾਂ ਮੋਦੀ ਨੂੰ ਆ ਗਿਆ ਗੁੱਸਾ, ਬਦਲੀ ਗ੍ਰਹਿ ਵਿਭਾਗ ‘ਚ ਕੀਤੀ

TeamGlobalPunjab
2 Min Read

 ਨਵੀਂ ਦਿੱਲੀ : ਸੀਨੀਅਰ ਨੌਰਸ਼ਾਹ ਗੋਪਾਲ ਕ੍ਰਿਸ਼ਨ ਗੁਪਤਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਾਸ ਮੰਗਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੇਂਦਰੀ ਪ੍ਰਤੀਨਿਧਤਾ ਦਾ ਕਾਰਜਕਾਲ ਘੱਟ ਕਰਦਿਆਂ ਹੋਮ ਕੈਡਰ ਵਿੱਚ ਭੇਜ਼ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਗੁਪਤਾ ਨੇ ਦਿੱਲੀ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਚ ਇੱਕ ਮੁਫਤ ਪਾਸ ਦੀ ਮੰਗ ਕੀਤੀ ਸੀ। ਇਸ ਤੋਂ ਬਾਦਅ ਵਿਭਾਗ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਨੋਟਿਸ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਤੇ ਨਿਯੁਕਤੀ ਮਾਮਲੇ ਦੀ ਕਮੇਟੀ (ਏਸੀਸੀ) ਨੇ ਉਨ੍ਹਾਂ ਨੂੰ ਹੋਮ ਕੈਡਰ ਭੇਜਣ ਦਾ ਫੈਸਲਾ ਕੀਤਾ। ਜਾਣਕਾਰੀ ਮੁਤਾਬਕ ਏਸੀਸੀ (ਏਸੀਅਨ ਕ੍ਰਿਕਟ ਕੌਂਸਲ) ਕਮੇਟੀ ਦੇ ਪ੍ਰਧਾਨ ਨਰਿੰਦਰ ਮੋਦੀ ਹਨ।

ਦੱਸ ਦਈਏ ਕਿ ਗੋਪਾਲ ਕ੍ਰਿਸ਼ਨ 1987 ਬੈਚ ਦੇ ਭਾਰਤੀ ਰੇਲਵੇ ਸਰਵਿਸ ਆਫ ਮੈਕੇਨਿਕਲ ਇਜੰਨੀਅਰ (ਆਈਆਰਐਸਐਮਈ) ਦੇ ਅਧਿਕਾਰੀ ਹਨ, ਅਤੇ ਉਹ ਨਵੀਨ ਅਤੇ ਨਵੀਨੀਕਰਨ ਉਰਜਾ ਮੰਤਰਾਲਿਆ ਚ ਜੋਆਇੰਟ ਸੈਕਟਰੀ ਦੇ ਅਹੁਦੇ ਤੇ ਤੈਨਾਤ ਹਨ।ਉਨ੍ਹਾਂ ਮਾਰਚ 2019 ‘ਚ ਆਈਪੀਐਲ ਦੇ ਮੁਫਤ ਪਾਸ ਦੇ ਲਈ ਡੀਡੀਸੀਏ ਸੰਸਥਾ ਚ ਫੋਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਗੱਲ ਡੀਡੀਸੀਏ ਪ੍ਰਧਾਨ ਰੱਜਤ ਸ਼ਰਮਾਂ ਦੇ ਸਹਾਇਕ ਸਪਨਾ ਸੋਨੀ ਅਤੇ ਹੋਰ ਸਟਾਫ ਨਾਲ ਕੀਤੀ ਸੀ।ਦੱਸਣਯੋਗ ਹੈ ਕਿ ਜਦੋਂ ਇਸ ਗੱਲਬਾਤ ਤੋਂ ਕੁਝ ਦਿਨ ਬਾਅਦ ਤੱਕ ਤਾਂ ਡੀਡੀਸੀਏ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ, ਤਾਂ ਉਨ੍ਹਾਂ ਨੇ 3 ਅਪ੍ਰੈਲ ਨੂੰ ਡੀਡੀਸੀਏ ਪ੍ਰਧਾਨ ਦੇ ਨਾਮ ਤੇ ਇੱਕ ਪੱਤਰ ਵੀ ਲਿਖਿਆ ਸੀ। ਇਸ ਪੱਤਰ ਚ ਗੋਪਾਲ ਕ੍ਰਿਸ਼ਨ ਨੇ ਫੋਨ ਤੇ ਹੋਈ ਗੱਲ ਦਾ ਵੀ ਜ਼ਿਕਰ ਕੀਤਾ।ਗੋਪਾਲ ਕ੍ਰਿਸ਼ਨ ਵੱਲੋਂ ਭੇਜੇ ਗਏ ਇਸ ਪੱਤਰ ਨੂੰ ਏਸੀਸੀ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਗੋਪਾਲ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ। ਏਸੀਸੀ ਨੇ ਇਸ ਪੱਤਰ ਦੀ ਇੱਕ ਕਾਪੀ ਜਨਤਾ ਚ ਸ਼ੇਅਰ ਕੀਤੀ ਹੈ।

Share this Article
Leave a comment