ਸਿੱਧੂ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਦੇ ਤਾ ਵੱਡਾ ਜਵਾਬ, ਗੱਲ ਸੁਣਦਿਆਂ ਹੀ ਕਈਆਂ ਦੀ ਬੋਲਤੀ ਬੰਦ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬੀਤੀ ਸ਼ਾਮ ਆਪਣੇ ਟਵੀਟਰ ਹੈਂਡਲ ‘ਤੇ ਅੱਲਾਮਾ ਇਕਬਾਲ ਦੀ ਇੱਕ ਕਵਿਤਾ ਨੂੰ ਟਵੀਟ ਕਰਕੇ ਉਨ੍ਹਾਂ (ਸਿੱਧੂ) ਵਿਰੁੱਧ ਕਾਰਵਾਈ ਦੀ ਮੰਗ ਕਰਨ ਨੂੰ ਲੈ ਕੇ ਰੌਲਾ ਪਾਉਣ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸਿਆਸੀ ਮਾਹਰਾਂ ਅਨੁਸਾਰ ਸਿੱਧੂ ਨੇ ਇਸ ਕਵਿਤਾ ਰਾਹੀਂ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ, “ਇਹ ਨਾ ਸਮਝ ਲਿਓ ਕਿ ਮੇਰੇ ਵਿਰੁੱਧ ਕਾਰਵਾਈ ਕਰਵਾ ਕੇ ਤੁਸੀਂ ਮੇਰਾ ਸਿਆਸੀ ਕੈਰੀਅਰ ਤਬਾਹ ਕਰ ਦਿਓਂਗੇ, ਕਿਉਂਕਿ ਜਿਸ ਜਗ੍ਹਾ ‘ਤੇ ਉਹ ਹੁਣ ਹਨ, ਉਸ ਤੋਂ ਵੀ ਅੱਗੇ ਦੀ ਸਿਆਸਤ ਉਨ੍ਹਾਂ ਦਾ ਇੰਤਜਾਰ ਕਰ ਰਹੀ ਹੈ ਤੇ ਜਿਹੜੇ ਲੋਕ ਅੱਗੇ ਵਧਣਾ ਜਾਣਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।”

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟਰ ਹੈਂਡਲ ‘ਤੇ ਬੀਤੀ ਸ਼ਾਮ ਇੱਕ ਕਵਿਤਾ ਪਾਈ ਸੀ ਕਿ, “ਸ਼ਿਤਾਰੋਂ ਸੇ ਆਗੇ ਜ਼ਹਾਂ ਔਰ ਭੀ ਹੈ, ਅਭੀ ਇਸ਼ਕ ਕੇ ਇਮਤਹਾਂ ਔਰ ਭੀ ਹੈਂ, ਤੂ ਸ਼ਾਹੀਨ ਹੈਂ, ਪਰਵਾਜ਼ ਹੈ ਕਾਮ ਤੇਰਾ, ਤੇਰੇ ਸਾਮਨੇ ਆਸਮਾਂ ਔਰ ਭੀ ਹੈ, ਗਏ ਦਿਨ ਕੀ ਤਨਹਾ ਥਾ ਮੈਂ ਅੰਜੁਮਨ ਮੇਂ, ਯਹਾਂ ਅਬ ਮੇਰੇ ਰਾਜ਼ਦਾਂ ਔਰ ਭੀ ਹੈਂ”  ਨਵਜੋਤ ਸਿੰਘ ਸਿੱਧੂ ਦੀ ਇਹ ਕਵਿਤਾ ਟਵੀਟਰ ਹੈਂਡਲ ‘ਤੇ ਪੈਂਦਿਆਂ ਹੀ ਹਰ ਬੰਦੇ ਨੇ ਇਸ ਦਾ ਆਪੋ ਆਪਣੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਹੈ। ਕਿਸੇ ਨੇ ਇਸ ਕਵਿਤਾ ਨੂੰ ਸਿੱਧੂ ਦਾ ਕੈਪਟਨ ਅਤੇ ਉਸ ਦੇ ਮੰਤਰੀਆਂ ਨੂੰ ਇਹ ਜਵਾਬ ਮੰਨਿਆ ਹੈ ਕਿ, “ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ।” ਤੇ ਕਿਸੇ ਨੇ ਇਸ ਨੂੰ ਸਿੱਧੂ ਵੱਲੋਂ ਨਵੀਂ ਪਾਰਟੀ ਜਾਂ ਗੱਠਜੋੜ ਬਣਾਏ ਜਾਣ ਦਾ ਸੰਕੇਤ ਮੰਨਿਆ ਹੈ। ਇਸ ਕਵਿਤਾ ਦੀ ਅਸਲ ਸੱਚਾਈ ਕੀ ਹੈ? ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਸਾਫ ਹੋ ਪਾਵੇਗਾ, ਪਰ ਇੰਨਾ ਜਰੂਰ ਹੈ ਕਿ ਸਿੱਧੂ ਦੀ ਇਸ ਇੱਕ ਕਵਿਤਾ ਨੇ ਪੰਜਾਬ ਦਾ ਸਿਆਸੀ ਪਾਰਾ ਜਰੂਰ ਵਧਾ ਦਿੱਤਾ ਹੈ।

ਇਸ ਦੌਰਾਨ ਜਿੱਥੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈ ਕਮਾਂਡ ਤੋਂ ਸਿੱਧੂ ਦਾ ਮੌਜੂਦਾ ਮੰਤਰਾਲਿਆ ਬਦਲ ਕੇ ਉਨ੍ਹਾਂ ਨੂੰ ਕੋਈ ਹੋਰ ਮੰਤਰਾਲਿਆ ਦੇਣ ਦੀ ਮੰਗ ਕਰ ਰਹੇ ਹਨ, ਉੱਥੇ ਦੂਜੇ ਪਾਸੇ ਕੈਪਟਨ ਦੀ ਫੌਜ ਦੇ ਦੂਜੇ ਮੰਤਰੀ ਸਿੱਧੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਹੋਏ, ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਅਜਿਹੇ ਵਿੱਚ ਸਿੱਧੂ ਦਾ ਇਹ ਇੱਕ ਟਵੀਟ ਉਨ੍ਹਾਂ ਨੂੰ ਚੁੱਪ ਕਰਵਾਵੇਗਾ ਜਾਂ ਸੂਬੇ ਦਾ ਸਿਆਸੀ ਪਾਰਾ ਹੋਰ ਵਧਾਵੇਗਾ, ਇਹ ਤਾਂ ਪਤਾ ਨਹੀਂ, ਪਰ ਇੰਨਾ ਜਰੂਰ ਹੈ ਕਿ ਸਿੱਧੂ ਦੇ ਇੱਕ ਟਵੀਟ ਨੇ ਕੀ ਉਨ੍ਹਾਂ ਦੇ ਆਪਣੇ, ਤੇ ਕੀ ਬੇਗਾਨਿਆਂ ਵਿੱਚ ਵੱਡੇ ਪੱਧਰ ਦੀ ਹਿੱਲਜੁੱਲ ਜਰੂਰ ਹੋਈ ਹੈ।

Share this Article
Leave a comment