ਸਿਰਫ ਇਸ ਇਨਸਾਨ ਕਾਰਨ ਕਪਿਲ ਸ਼ਰਮਾ ਨੇ ਲਿਆ ਸੀ ਸ਼ਰਾਬ ਛੱਡਣ ਦਾ ਫੈਸਲਾ

Prabhjot Kaur
2 Min Read

ਚੰਡੀਗੜ੍ਹ: ਕਮੇਡੀਅਨ ਐਕਟਰ ਕਪਿਲ ਸ਼ਰਮਾ ਨੇ ਚੰਡੀਗੜ੍ਹ ‘ਚ ਹੋਏ ਐਂਟੀ – ਡਰੱਗਸ ਕੈਂਪੇਨ ਵਿੱਚ ਸ਼ਿਰਕਤ ਕੀਤੀ। ਇਸ ਕੈਂਪੇਨ ਵਿੱਚ ਕਈ ਬਾਲੀਵੁਡ ਸਿਤਾਰੇ ਸ਼ਾਮਿਲ ਹੋਏ, ਇਸ ਦੌਰਾਨ ਐਕਟਰ ਭਾਵੁਕ ਵੀ ਹੋ ਗਏ। ਕਪਿਲ ਨੇ ਇੱਥੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਸ਼ਰਾਬ ਕਿਉਂ ਅਤੇ ਕਿਵੇਂ ਛੱਡੀ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਬੀਤੇ ਸਾਲ ਵਿਵਾਦਾਂ ਵਿੱਚ ਫਸਣ ਤੋਂ ਬਾਅਦ ਨਸ਼ੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਕਪਿਲ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ ਸਨ, ਉਨ੍ਹਾਂ ਦੀਆਂ ਕਈ ਲੋਕਾਂ ਦੇ ਨਾਲ ਬਦਤਮੀਜੀ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ।

ਈਵੈਂਟ ਦੇ ਦੌਰਾਨ ਕਪਿਲ ਆਪਣੀ ਸਟੋਰੀ ਸੁਣਾਉਂਦੇ ਹੋਏ ਇਮੋਸ਼ਨਲ ਹੋ ਗਏ। ਇੱਥੇ ਕਪਿਲ ਨੇ ਦੱਸਿਆ ਕਿ ਕਿਉਂ ਉਨ੍ਹਾਂ ਨੇ ਸ਼ਰਾਬ ਛੱਡੀ, ਕਾਮੇਡੀਅਨ ਨੇ ਦੱਸਿਆ – ਜਦੋਂ ਮੈਂ ਸ਼ਰਾਬ ਪੀਂਦਾ ਸੀ ਤਾਂ ਮੇਰੀ ਮਾਂ ਬੇਹੱਦ ਪਰੇਸ਼ਾਨ ਰਹਿੰਦੇ ਸਨ, ਮੈਂ ਉਨ੍ਹਾਂ ਨੂੰ ਟੁੱਟਦੇ ਹੋਏ ਦੇਖਿਆ ਹੈ। ਬਸ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਮੈਂ ਸੋਚ ਲਿਆ ਕਿ ਇਸ ਆਦਤ ਨੂੰ ਛੱਡ ਦੇਵਾਂਗਾ। ਐਕਟਰ ਨੇ ਈਵੈਂਟ ਵਿੱਚ ਸਾਰੇ ਲੋਕਾਂ ਨੂੰ ਇਸ ਮਹੱਤਵਪੂਰਣ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ।

ਖਬਰਾਂ ਦੇ ਮੁਤਾਬਕ ਕਪਿਲ ਇੱਕ ਸਾਲ ਤੋਂ ਜਿਆਦਾ ਸਮੇਂ ਤੱਕ ਡਿਟਾਕਸੀਫਿਕੇਸ਼ਨ ਪ੍ਰੋਗਰਾਮ ਲਈ ਬੈਂਗਲੁਰੂ ਵਿੱਚ ਇੱਕ ਆਯੂਰਵੈਦਿਕ ਆਸ਼ਰਮ ਵਿੱਚ ਰਹੇ ਸਨ ਪਰ ਉਨ੍ਹਾਂ ਨੇ ਕੋਰਸ ਨੂੰ ਅਧੂਰਾ ਛੱਡ ਦਿੱਤਾ ਅਤੇ ਫਿਰ ਤੋਂ ਪੀਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਵਾਪਸ ਆਸ਼ਰਮ ਗਏ ਅਤੇ ਪਿਛਲੇ ਸਾਲ ਸਤੰਬਰ ਵਿੱਚ ਪਰਤੇ। ਡਿਟਾਕਸੀਫਿਕੇਸ਼ਨ ਪ੍ਰੋਗਰਾਮ ਦੇ ਦੌਰਾਨ ਕਪਿਲ ਨੇ ਸ਼ਰਾਬ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ, ਸ਼ਰਾਬ ਦੀ ਬੁਰੀ ਆਦਤ ਤੋਂ ਉੱਬਰਕੇ ਕਪਿਲ ਨੇ ਟੀਵੀ ਉੱਤੇ ਵਾਪਸੀ ਕੀਤੀ। ਇਨੀਂ ਦਿਨੀਂ ਉਹ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸ਼ੋਅ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

- Advertisement -

ਦੱਸ ਦਈਏ ਕਿ ਕਪਿਲ ਤੋਂ ਇਲਾਵਾ ਚੰਡੀਗੜ੍ਹ ਇਸ ਈਵੈਂਟ ਵਿੱਚ ਸੰਜੈ ਦੱਤ, ਸੋਨਾਕਸ਼ੀ ਸਿੰਹਾ, ਰੈਪਰ ਬਾਦਸ਼ਾਹ ਵੀ ਸ਼ਾਮਿਲ ਹੋਏ, ਬਾਲੀਵੁਡ ਤੋਂ ਇਲਾਵਾ ਇੰਟਰਨੈਸ਼ਨਲ ਸੈਲੇਬ੍ਰਿਟੀ ਵੀ ਸ਼ਾਮਿਲ ਹੋਏ।

Share this Article
Leave a comment