ਸਕੂਲ ਬੱਸ ‘ਚ ਕਈ ਘੰਟੇ ਬੰਦ ਰਹਿਣ ਕਾਰਨ 6 ਸਾਲਾ ਬੱਚੇ ਦੀ ਮੌਤ

TeamGlobalPunjab
2 Min Read

ਦੁਬਈ: ਖਾੜੀ ਦੇਸ਼ ਦੁਬਈ ਤੋਂ ਇੱਕ ਛੇ ਸਾਲਾ ਭਾਰਤੀ ਬੱਚੇ ਦੀ ਮੌਤ ਦੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਆਪਣੀ ਸਕੂਲ ਬੱਸ ‘ਚ ਕਈ ਘੰਟਿਆਂ ਤੱਕ ਬੰਦ ਰਹਿਣ ਤੋਂ ਬਾਅਦ ਦਮ ਤੋੜ ਦਿੱਤਾ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ ਗਈ। ਬੱਚੇ ਦੀ ਪਛਾਣ ਮੁਹੰਮਦ ਫਰਹਾਨ ਫੈਜ਼ਲ ਦੇ ਤੌਰ ‘ਤੇ ਹੋਈ ਹੈ, ਜੋ ਦੱਖਣੀ ਭਾਰਤੀ ਰਾਜ ਕੇਰਲ ਦਾ ਦੱਸਿਆ ਜਾ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਫੈਜ਼ਲ ਅਲ ਕਿਊਜ਼ ਵਿਚ ਇਸਲਾਮਿਕ ਸੈਂਟਰ ਦਾ ਵਿਦਿਆਰਥੀ ਸੀ।

ਪਰਿਵਾਰ ਮੁਤਾਬਕ ਕਾਰਾਮ ਵਿਚ ਬੱਸ ‘ਚ ਸਵਾਰ ਹੋਣ ਤੋਂ ਬਾਅਦ ਫੈਜ਼ਲ ਸੋ ਗਿਆ ਤੇ ਸ਼ਨੀਵਾਰ ਸਵੇਰੇ 8 ਵਜੇ ਬਾਕੀ ਬੱਚੇ ਉਤਰ ਗਏ ਤੇ ਉਹ ਬੱਸ ‘ਚ ਸੁੱਤਾ ਰਹਿ ਗਿਆ। ਇਸ ਮਾਮਲੇ ‘ਤੇ ਦੁਬਈ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੇ ਬਾਰੇ ਦੁਪਹਿਰ 3 ਵਜੇ ਪਤਾ ਚੱਲਿਆ। ਸੈਂਟਰ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਡਰਾਈਵਰ ਬਾਕੀ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਿਹਾ ਸੀ ਉਦੋਂ ਫੈਜ਼ਲ ਬੱਸ ਵਿਚ ਮਿਲਿਆ। ਮੌਤ ਦੇ ਅਸਲੀ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਸਾਲ 2014 ਵਿਚ ਕੇ.ਜੀ. ਕਲਾਸ ਵਿਚ ਪੜ੍ਹਨ ਵਾਲੇ ਬੱਚੇ ਦੀ ਵੀ ਇਸੇ ਤਰ੍ਹਾਂ ਸਾਹ ਘੁਟਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਸਕੂਲ, ਪ੍ਰਿੰਸੀਪਲ, ਬੱਸ ਡਰਾਈਵਰ ਅਤੇ ਸੁਪਰਵਾਈਜ਼ਰ ਨੂੰ ਜੇਲ ਹੋ ਗਈ ਸੀ। ਨਾਲ ਹੀ ਪੀੜਤ ਬੱਚੇ ਦੇ ਪਰਿਵਾਰ ਨੂੰ ਇਕ ਲੱਖ ਦਿਰਹਮ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।

Share this Article
Leave a comment