ਵਿਗਿਆਨੀਆ ਨੇ ਕੱਢੀ ਇਹੋ ਜਿਹੀ ਕਾਢ ਕਿ ਹੁਣ ਆਸਮਾਨ ਤੋਂ ਗਿਰਦੀ ਬਰਫ ਰੁਸ਼ਨਾਏਗੀ ਸ਼ਹਿਰ

TeamGlobalPunjab
1 Min Read

ਦੁਨੀਆ ਭਰ ‘ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ ਇਸ ਮੰਗ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕੀ ਕਾਢ ਕੱਢੀ ਹੈ ਜੋ ਬਰਫਬਾਰੀ ਤੋਂ ਬਿਜਲੀ ਬਣਾਏਗੀ। ਲਾਸ ਏਂਜਲਸ ਦੀ ਯੁਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਇਸ ਡਿਵਾਈਸ ਦੀ ਕਾਢ ਕੱਢੀ ਹੈ।
Image result for Winter is coming: A new scientific device creates electricity from falling snow
ਇਹ ਡਿਵਾਈਸ ਛੋਟਾ, ਪਤਲਾ ਅਤੇ ਪਲਾਸਟਿਕ ਦੀ ਸ਼ੀਟ ਦੀ ਤਰ੍ਹਾਂ ਮੁੜ੍ਹਣ ਵਾਲਾ ਹੈ ਵਿਗਿਆਨੀਆਂ ਅਨੁਸਾਰ ਇਹ ਡਿਵਾਇਸ ਕਾਫ਼ੀ ਸਸਤਾ ਹੈ। ਪ੍ਰਮੁੱਖ ਖੋਜਕਾਰ ਰਿਚਰਡ ਕਨੇਰ ਨੇ ਕਿਹਾ, ਇਹ ਡਿਵਾਈਸ ਪੇਂਡੂ ਅਤੇ ਪੱਛੜੇ ਇਲਾਕਿਆਂ ‘ਚ ਵੀ ਕੰਮ ਕਰ ਸਕਦਾ ਹੈ ਕਿਉਂਕਿ ਇਸਨੂੰ ਚਲਣ ਲਈ ਕਿਸੇ ਬੈਟਰੀ ਦੀ ਜ਼ਰੂਰਤ ਨਹੀਂ ਹੈ। ਪਲਾਸਟਿਕ ਦੀ ਛੋਟੀ ਤੇ ਪਤਲੀ ਚਾਦਰ ਵਰਗੀ ਇਹ ਡਿਵਾਈਸ ਸਸਤੀ ਵੀ ਹੈ।

ਬਰਫ਼ ਪਾਜ਼ੀਟਿਵਲੀ ਚਾਰਜਡ ਪਦਾਰਥ ਹੈ ਤੇ ਉਸ ਵਿਚ ਇਲੈਕਟ੍ਰਾਨ ਦੀ ਪ੍ਰਵਿਰਤੀ ਹੁੰਦੀ ਹੈ। ਨਵੀਂ ਡਿਵਾਈਸ ਵਿੱਚ ਬਰਫ਼ ਦੇ ਇਸੇ ਗੁਣ ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਨੇ ਸਿਲੀਕਾਨ (ਸਿਲੀਕਾਨ ਤੇ ਆਕਸੀਜਨ ਦੇ ਐਟਮ ਤੋਂ ਬਣਿਆ ਪਾਲੀਮਰ) ਦੀ ਸਤ੍ਹਾ ਤਿਆਰ ਕੀਤੀ ਹੈ। ਠੰਢ ਦੇ ਸਮੇਂ ਧਰਤੀ ਦਾ 30 ਹਿੱਸਾ ਬਰਫ਼ ਨਾਲ ਢੱਕ ਜਾਂਦਾ ਹੈ। ਓਦੋਂ ਸੋਲਰ ਪੈਨਲ ਠੀਕ ਕੰਮ ਨਹੀਂ ਕਰਦੇ। ਜੇ ਸੋਲਰ ਪੈਨਲ ਵਿੱਚ ਨਵੀਂ ਡਿਵਾਈਸ ਦੀ ਵਰਤੋਂ ਹੋਵੇ ਤਾਂ ਬਰਫ਼ਬਾਰੀ ਮੌਕੇ ਵੀ ਬਿਜਲੀ ਸਪਲਾਈ ਵਿੱਚ ਦਿੱਕਤ ਨਹੀਂ ਆਏਗੀ।

Share this Article
Leave a comment