ਵਾਈਟ ਹਾਊਸ ਦੇ ਬਾਹਰ ਭਾਰਤੀ ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਮੌਤ

TeamGlobalPunjab
1 Min Read

ਵਾਸ਼ਿੰਗਟਨ: ਅਮਰਿਕਾ ਦੇ ਸੀਕਰੇਟ ਸਰਵਿਸ ਦੇ ਮੁਤਾਬਕ ਨੈਸ਼ਨਲ ਪਾਰਕ ਸਰਵਿਸ ਅਤੇ ਯੂਐਸ ਪੁਲਿਸ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ।

ਅਮਰੀਕੀ ਖੁਫੀਆ ਸਰਵਿਸ ਵੱਲੋਂ ਜਾਰੀ ਕੀਤੇ ਟਵੀਟ ਦੇ ਮੁਤਾਬਕ ਦੁਪਹਿਰੇ 12:20 ਮਿੰਟ ਉਤੇ ਗੁਪਤਾ ਨੇ ਕਾਂਸੀਟਿਊਸ਼ਨ ਐਵੇਨਿਊ ਨੇੜੇ ਐਲਿਪਸੀ ਵਿੱਚ ਖੁਦ ਨੂੰ ਅੱਗ ਲਾ ਲਈ।

- Advertisement -

ਅਧਿਕਾਰੀ ਮੌਕੇ ਉੱਤੇ ਹਨ ਤੇ ਸ਼ੁਰੂਆਤੀ ਜਾਂਚ ਵਿੱਚ ਨੈਸ਼ਨਲ ਪਾਰਕ ਸਰਵਿਸ ਅਤੇ ਯੂ ਐੱਸਪਾਰਕ ਪੁਲਿਸ ਦੀ ਮਦਦ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਗੁਪਤਾ ਪਰਿਵਾਰ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਉਨ੍ਹਾਂ ਦੀ ਤਲਾਸ਼ ਵਿੱਚ ਨੋਟਿਸ ਵੀ ਜਾਰੀ ਕੀਤਾ ਸੀ।

ਐਲਿਪਸ ਪਾਰਕ ਅਜਿਹਾ ਇਲਾਕਾ ਹੈ ਜਿੱਥੇ ਹਮੇਸ਼ਾ ਭੀੜ ਰਹਿੰਦੀ ਹੈ। ਇਸ ਇਲਾਕੇ ‘ਚ ਵੱਡੀ ਗਿਣਤੀ ‘ਚ ਟੂਰਿਸਟ ਪਹੁੰਚਦੇ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਆਖਰੀ ਵਾਰ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 9:20 ਮਿੰਟ ਉੱਤੇ ਦੇਖਿਆ ਸੀ, ਜਦੋਂ ਉਹ ਵਾਈਟ ਹਾਊਸ ਤੋਂ ਕਰੀਬ 16 ਕਿਲੋਮੀਟਰ ਉੱਤਰ-ਪੂਰਬ ਵਿੱਚ ਸਿੰਡੀ ਲੇਨ ਵਿਚਲੇ ਆਪਣੇ ਘਰੋਂ ਨਿਕਲੇ ਸਨ। ਮਾਂਟਗੁਮਰੀ ਕਾਊਂਟੀ ਪੁਲਸ ਦੇ ਦੱਸਣ ਮੁਤਾਬਕ ਪਰਿਵਾਰ ਗੁਪਤਾ ਦੀ ਸਰੀਰਕ ਤੇ ਭਾਵਨਾਤਮਕ ਸੁੱਖ-ਸਾਂਦ ਲਈ ਚਿੰਤਤ ਸੀ। ਵਾਸ਼ਿੰਗਟਨ ਡੀਸੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Share this Article
Leave a comment