ਲਾਓ ਬਈ ਹੁਣ ਲੱਗਣਗੀਆਂ ਮੌਜਾਂ, ਭਾਰਤ ‘ਚ ਤਿਆਰ ਹੋਣ ਜਾ ਰਿਹਾ ‘ਸ਼ਾਕਾਹਾਰੀ ਮੀਟ’

TeamGlobalPunjab
2 Min Read

ਹੈਦਰਾਬਾਦ: ਜੇਕਰ ਤੁਸੀਂ ਸ਼ਾਕਾਹਾਰੀ ਹੋ ਪਰ ਨਾਨ ਵੈੱਜ ਖਾਣ ਦਾ ਸਵਾਦ ਵੀ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਹੁਣ ਜਲਦ ਹੀ ਤੁਹਾਡੇ ਖਾਣੇ ਦੀ ਪਲੇਟ ‘ਚ ਸ਼ਾਕਾਹਾਰੀ ਮੀਟ ਹੋਵੇਗਾ। ਹੈਦਰਾਬਾਦ ਸਥਿਤ ਸੈਂਟਰ ਫਾਰ ਸੈਲਿਉਲਰ ਐਂਡ ਮੋਲੀਕਿਉਲਰ ਬਾਇਓਲਜੀ ( CCMB ) ਅਤੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ ( NRCM ) ਮਿਲਕੇ ‘ਅਹਿੰਸਾ ਮੀਟ’ ਦਾ ਉਤਪਾਦਨ ਕਰਨਗੇ ।

ਲੈਬ ‘ਚ ਤਿਆਰ ਇਹ ਅਹਿੰਸਾ ਮੀਟ ਦੇਖਣ, ਖਾਣ, ਮਹਿਸੂਸ ਕਰਨ ‘ਚ ਬਿਲਕੁੱਲ ਕਿਸੇ ਅਸਲੀ ਮੀਟ ਦੀ ਤਰ੍ਹਾਂ ਹੀ ਲੱਗੇਗਾ। ਵਿਗਿਆਨੀਆ ਦਾ ਕਹਿਣਾ ਹੈ ਕਿ ਇੱਥੇ ਆਰਟੀਫੀਸ਼ੀਅਲ ਤਰੀਕੇ ਨਾਲ ਮਟਨ ਤੇ ਚਿਕਨ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ‘ਚ ਭਾਰਤ ਸਰਕਾਰ ਨੇ ਕਾਫੀ ਦਿਲਚਸਪੀ ਦਿਖਾਈ ਹੈ ਤੇ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ 4.5 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

ਜੇਕਰ ਇਹ ਪ੍ਰਯੋਗ ਕਾਮਯਾਬ ਰਹਿੰਦਾ ਹੈ ਤਾਂ ਦੇਸ਼ ‘ਚ ਮੀਟ ਲਈ ਪਸ਼ੂਆਂ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਪਹਿਲਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਸੀਸੀਐਮਬੀ ਨੂੰ ਅਗਲੇ ਪੰਜ ਸਾਲ ‘ਚ ਇਸ ਤਰੀਕੇ ਨਾਲ ਮੀਟ ਉਤਪਾਦਨ ਦੀ ਅਪੀਲ ਕੀਤੀ ਸੀ। ਵਿਸ਼ੇਸ਼ਗਿਆਵਾਂ ਦਾ ਮੰਨਣਾ ਹੈ ਕਿ ਤਕਨੀਕ ਦੀ ਮਦਦ ਨਾਲ ਲੈਬ ਵਿੱਚ ਮੀਟ ਤਿਆਰ ਕਰਾਉਣ ਨਾਲ ਭਵਿੱਖ ‘ਚ ਸਲਾਟਰ ਹਾਉਸਾਂ ਦੀ ਲੋੜ ਕਾਫ਼ੀ ਘੱਟ ਹੋ ਜਾਵੇਗੀ ।

CCMB ਦੇ ਨਿਦੇਸ਼ਕ ਡਾਕਟਰ ਨੇ ਦੱਸਿਆ ਜਾਪਾਨ, ਨੀਦਰਲੈਂਡ, ਇਜ਼ਰਾਇਲ ਦੀਆਂ ਸਰਕਾਰਾਂ ਕਲਿਨ ਮੀਟ ਕੰਪਨੀਆਂ ਨੂੰ ਸਪਾਰਟ ਕਰ ਰਹੀਆਂ ਹਨ। ਇਸੇ ਤਰ੍ਹਾਂ ਨਾਲ ਅਮਰੀਕਾ ਵਿੱਚ ਰੇਗਿਉਲੇਟਰੀ ਅਥਾਰਿਟੀ ਵੀ ਲੈਬ ਵਿੱਚ ਤਿਆਰ ਮੀਟ ਲਈ ਕਾਨੂੰਨੀ ਫਰੇਮਵਰਕ ਤਿਆਰ ਕਰਨ ਦੀ ਤਿਆਰੀ ਵਿੱਚ ਹੈ। ਅਸੀ ਲੈਬ ਵਿੱਚ ਤਿਆਰ ਮੀਟ ਦਾ ਉਤਪਾਦਨ ਇੰਨਾ ਕਰਨਾ ਚਾਹੁੰਦੇ ਹਾਂ , ਜਿਸਦੇ ਨਾਲ ਇੰਡਸਟਰੀ ਲੈਵਲ ‘ਤੇ ਇਸਦਾ ਇਸਤੇਮਾਲ ਹੋ ਸਕੇ ।

Share this Article
Leave a comment