ਲਓ ਬਈ ਹੁਣ ਨਹੀਂ ਰਿਹਾ ਕੋਈ ਸ਼ੱਕ, ਐਸਆਈਟੀ ਨੇ ਉਹ ਗੰਨ ਵੀ ਕੀਤੀ ਬਰਾਮਦ ਜਿਸ ‘ਚੋਂ ਪੁਲਿਸ ਜਿਪਸੀ ‘ਤੇ ਚੱਲੀ ਸੀ ਗੋਲੀ

Prabhjot Kaur
2 Min Read

ਫਰੀਦਕੋਟ : ਬੇਅਦਬੀ ਅਤੇ ਗੋਲੀ ਕਾਂਡਾਂ ਲਈ ਬਣੀ ਐਸਆਈਟੀ ਆਪਣੀ ਜਾਂਚ ਦੌਰਾਨ ਜਿਉਂ ਜਿਉਂ ਆਪਣਾ ਸ਼ਿਕੰਜ਼ਾ ਕਸਦੀ ਜਾ ਰਹੀ ਹੈ ਤਿਉਂ ਤਿਉਂ ਇਸ ਮਾਮਲੇ ਸਬੰਧੀ ਵੱਖ ਵੱਲ ਲੋਕਾਂ ਦੇ ਮਨਾਂ ਅੰਦਰ ਦਫਨ ਰਾਜ਼ ਆਪਣੇ ਆਪ ਨਿੱਕਲ ਕੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾਂ ਮੋਗਾ ਦੇ ਐਸਐਸ ਪੀ ਚਰਨਜੀਤ ਸ਼ਰਮਾਂ ਦੀ ਜਿਪਸੀ ਦੇ ਡਰਾਇਵਰ, ਤੇ ਫਿਰ ਫਾਜ਼ਿਲਕਾ ਦੇ ਐਸਪੀ ਬਿਕਰਮਜੀਤ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਇੱਕ ਆਟੋ ਡੀਲਰ ਦੇ ਨਿੱਜੀ ਸੁਰੱਖਿਆ ਕਰਮੀ ਦੱਸੇ ਜਾ ਰਹੇ ਚਰਨਜੀਤ ਸਿੰਘ ਵੱਲੋਂ ਸਿੱਟ ਅੱਗੇ ਇਹ ਕਬੂਲਣਾ, ਕਿ 14 ਅਕਤੂਬਰ 2015 ਵਾਲੇ ਦਿਨ ਘਟਨਾਂ ਮੌਕੇ ਪੁਲਿਸ ਦੀ ਜਿਪਸੀ ‘ਤੇ ਗੋਲੀਆਂ ਪ੍ਰਦਰਸ਼ਨਕਾਰੀਆਂ ਵੱਲੋਂ ਨਹੀਂ ਚਲਾਈਆਂ ਗਈਆਂ ਸਨ। ਇਸ ਦੌਰਾਨ ਇੱਕ ਗੱਲ ਹੋਰ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਨੇ ਸਿੱਟ ਅੱਗੇ ਇਹ ਮੰਨਿਆ ਕਿ ਪੁਲਿਸ ਦੀ ਜਿਪਸੀ‘ਤੇ ਗੋਲੀਆਂ ਐਸਪੀ ਬਿਕਰਮਜੀਤ ਸਿੰਘ ਦੇ ਦੋਸਤ ਦੇ ਘਰ ਲਿਆ ਕੇ ਪੁਲਿਸ ਅਧਿਕਾਰੀ ਨੇ ਉਸ ਦੀ ਸ਼ੌਟ ਗੰਨ ਨਾਲ ਮਾਰੀਆਂ ਸਨ। ਇਹ ਸੁਣਦਿਆਂ ਸਾਰ ਐਸਆਈਟੀ ਅਧਿਕਾਰੀ ਚੁਕੰਨੇ ਹੋ ਗਏ ਤੇ ਉਹ ਉਸ ਸ਼ੌਟ ਗੰਨ ਨੂੰ ਬੜੀ ਸ਼ਿੱਦਤ ਨਾਲ ਤਲਾਸ ਰਹੇ ਸਨ। ਜਿਸ ਬਾਰੇ ਪਤਾ ਲੱਗਾ ਹੈ ਕਿ ਉਹ ਗੰਨ ਪੁਲਿਸ ਨੇ ਹੁਣ ਬਰਾਮਦ ਕਰ ਲਈ ਹੈ।

ਦੱਸ ਦਈਏ ਕਿ ਜਾਂਚ ਏਜੰਸੀ ਅਧਿਕਾਰੀਆਂ ਵੱਲੋਂ ਇਸ ਗੰਨ ਦੀ ਬਰਾਮਦਗੀ ਕਰਨ ਲਈ ਬੀਤੇ ਦਿਨੀਂ ਸੁਖਬੀਰ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਇੱਕ ਵਕੀਲ ਦੇ ਘਰ ਵੀ ਛਾਪਾਮਾਰੀ ਕੀਤੀ ਸੀ ਪਰ ਸੂਤਰਾਂ ਅਨੁਸਾਰ ਹੁਣ ਇਹ ਗੰਨ ਆਟੋ ਡੀਲਰ ਦੇ ਨਿੱਜ਼ੀ ਸੁਰੱਖਿਆ ਕਰਮੀ ਕੋਲੋਂ ਬਰਾਮਦ ਕਰ ਲਈ ਗਈ ਹੈ। ਜਿਸ ਬਾਰੇ ਐਸਆਈਟੀ ਨੇ ਇਹ ਕਹਿ ਕੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ।

 

 

- Advertisement -

 

Share this Article
Leave a comment