ਰਾਹੁਲ ਗਾਂਧੀ ਨੂੰ ਗਾਲ ਕੱਢਣ ਵਾਲੇ ਭਾਜਪਾ ਪ੍ਰਧਾਨ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਦੇ ਇਨਾਮ ਦਾ ਐਲਾਨ

TeamGlobalPunjab
1 Min Read

ਚੰਡੀਗੜ੍ਹ: ਹਿਮਾਚਲ ਵਿਚ ਬੀਜੇਪੀ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੀਤੀ ਗਈ ਵਿਵਾਦਿਤ ਟਿੱਪਣੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸਾਬਕਾ ਕਾਂਗਰਸ ਸਰਕਾਰ ‘ਚ ਵਕੀਲ ਰਹੇ ਵਿਨੇ ਸ਼ਰਮਾ ਨੇ ਸੱਤੀ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਵਿਨੇ ਸ਼ਰਮਾ ਵੱਲੋਂ ਇਹ ਪੋਸਟ ਸੋਮਵਾਰ ਸ਼ਾਮੀ ਫੇਸਬੁੱਕ ਤੇ ਪੋਸਟ ਕੀਤੀ ਗਈ ਹੈ ਕਿ ਜੇਕਰ ਸਤਪਾਲ ਸੱਤੀ ਨੇ ਇਸ ਮਾਮਲੇ ਵਿਚ ਮੁਆਫੀ ਨਹੀਂ ਮੰਗੀ ਤਾਂ ਉਹ ਉਹਨਾਂ ਦੇ ਖਿਲਾਫ਼ ਧਰਮਸ਼ਾਲਾ ਥਾਣੇ ਵਿਚ ਐਫਆਰਆਈ ਦਰਜ ਕਰਵਾਉਣਗੇ। ਦੱਸ ਦੇਈਏ ਵਿਨੇ ਸ਼ਰਮਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਜ਼ਿਆਦਾਤਰ ਉਹ ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਕਰਨ ਕਰਕੇ ਵਿਵਾਦਾਂ ‘ਚ ਰਹਿੰਦੇ ਹਨ।

https://www.facebook.com/100005131020484/videos/1199318086915881/

ਇਸ ਦੇ ਲਈ ਵਿਨੇ ਸ਼ਰਮਾ ਨੇ ਕਿਹਾ ਕਿ ਜੋ ਸੱਤੀ ਦੀ ਜ਼ੁਬਾਨ ਕੱਟ ਕੇ ਲਿਆਏਗਾ, ਉਸ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵਿਨੇ ਸ਼ਰਮਾ ਦੇ ਇਸ ਬਿਆਨ ਮਗਰੋਂ ਭਾਜਪਾ ਤੈਸ਼ ਵਿਚ ਆ ਗਈ ਹੈ ਅਤੇ ਉਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ ਪਰ ਦਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸਤਪਾਲ ਸੱਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਮਗਰੋਂ ਹੀ ਵਿਨੇ ਸ਼ਰਮਾ ਵਲੋਂ ਇਹ ਐਲਾਨ ਕੀਤਾ ਗਿਆ ਹੈ।

- Advertisement -

Share this Article
Leave a comment