ਮੋਗਾ ਦੀ ਧਰਤੀ ਤੋਂ ਸੁਖਬੀਰ ਦਾ ਵੱਡਾ ਐਲਾਨ, ਖੁਸ਼ ਕਰਤਾ ਪੂਰਾ ਪੰਜਾਬ, ਪਿੰਡਾਂ ‘ਚ ਪਏ ਭੰਗੜੇ ! ਵੀਡੀਓ ਪਿੱਛੇ ਮੋੜ ਮੋੜ ਦੇਖ ਰਹੇ ਨੇ ਕਾਂਗਰਸੀ!

TeamGlobalPunjab
2 Min Read

ਮੋਗਾ : ਪੰਜਾਬ ‘ਚ ਲਗਾਤਾਰ ਵਧ ਰਹੇ ਨਸ਼ੇ, ਬਿਜਲੀ ਦੀਆਂ ਕੀਮਤਾਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਮੋਗਾ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਰਕਾਰ ‘ਤੇ ਫਿਕਰੇ ਕਸਦਿਆਂ ਦੋਸ਼ ਲਾਏ ਕਿ ਪੰਜਾਬ ‘ਚ ਪਹਿਲੀ ਵਾਰ ਨਿਕੰਮਾ ਮੁੱਖ ਮੰਤਰੀ ਆਇਆ ਹੈ, ਜੋ ਸੂਬੇ ਦੇ ਲੋਕਾਂ ‘ਚ ਨਹੀਂ ਵਿਚਰਦਾ ਤੇ ਉਸ ਨੂੰ ਨਹੀਂ ਪਤਾ ਕਿ ਪੰਜਾਬ ਦੇ ਲੋਕਾਂ ਦੀਆਂ ਅਸਲ ਮੁਸ਼ਕਲਾਂ ਕੀ ਹਨ।

ਇਸ ਤੋਂ ਇਲਾਵਾ ਜਿੱਥੇ ਸੁਖਬੀਰ ਬਾਦਲ ਨੇ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਸੋਹਲੇ ਗਾਏ ਉੱਥੇ ਹੀ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੀ ਨਹੀਂ ਹੈ ਅਤੇ ਆਉਣ ਵਾਲੇ ਸਮੇਂ ‘ਚ ਕੈਪਟਨ ਸਰਕਾਰ ਖਤਮ ਹੋ ਜਾਵੇਗੀ। ਛੋਟੇ ਬਾਦਲ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ 3-4 ਮਹੀਨਿਆਂ ਅੰਦਰ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਹੜੀ ਕਿ ਝੂਠੇ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਅੰਦਰ ਕਰੇਗੀ। ਨਾਲ ਹੀ ਸੁਖਬੀਰ ਨੇ ਇਹ ਵੀ ਕਹਿ ਦਿੱਤਾ ਕਿ ਇਨ੍ਹਾਂ 3 ਮਹੀਨਿਆਂ ‘ਚ ਉਨ੍ਹਾਂ ਤੋਂ ਕੋਈ ਵੀ ਗ੍ਰਾਂਟ ਦੀ ਮੰਗ ਨਾ ਕਰੀਓ ਤੇ ਉਨ੍ਹਾਂ ਨੇ ਝੂਠੇ ਪਰਚੇ ਦਰਜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰ ਲੈਣ ਦਿਓ।

ਸੁਖਬੀਰ ਬਾਦਲ ਨੇ ਇੱਥੇ ਬੋਲਦਿਆਂ ਹੋਰ ਵੀ ਕਈ ਅਹਿਮ ਦੋਸ਼ ਲਾਏ ਤੇ ਪੰਜਾਬ ਸਰਕਾਰ ਵਿਰੁੱਧ ਦੱਬ ਕੇ ਭੜਾਸ ਕੱਢੀ। ਕੀ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/hPK46V61Hvw

- Advertisement -

 

Share this Article
Leave a comment