ਮਹਿਲਾ ਪੁਲਿਸ ਮੁਲਾਜ਼ਮ ਦੀ ਗੰਦੀ ਕਰਤੂਤ, ਦੇਖਣ ਵਾਲੇ ਨੂੰ ਆਵੇਗੀ ਸ਼ਰਮ ! ਸਾਰੀਆਂ ਹੱਦਾਂ ਪਾਰ ਕਰ ਗਈ ਪੰਜਾਬ ਪੁਲਿਸ? ਦੇਖੋ ਵੀਡੀਓ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਪੁਲਿਸ ਸਾਡੀ ਰਾਖੀ ਲਈ ਤਾਇਨਾਤ ਕੀਤੀ ਗਈ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਦਿਨ ਹੋਵੇ ਭਾਵੇਂ ਰਾਤ ਆਮ ਬੰਦੇ ਨੂੰ ਆ ਰਹੀਆਂ ਮੁਸ਼ਕਿਲਾਂ ਹੱਲ ਕਰਨ ਲਈ ਪੁਲਿਸ ਹਰ ਵੇਲੇ ਮੌਜੂਦ ਰਹਿੰਦੀ ਹੈ। ਪਰ ਕੀ ਇਹ ਵਾਕਿਆ ਹੀ ਸੱਚ ਹੈ? ਕੀ ਵਾਕਿਆ ਹੀ ਪੁਲਿਸ ਸਾਡੀਆਂ ਮੁਸ਼ਕਲਾਂ ਹੱਲ ਕਰ ਰਹੀ ਹੈ? ਘੱਟੋ ਘੱਟ ਇਹ ਮਾਮਲਾ ਦੇਖ ਕੇ ਤਾਂ ਅਜਿਹਾ ਕਹਿਣ ਵਾਲੇ ਕੁਝ ਦੇਰ ਸੋਚਣ ਲਈ ਮਜਬੂਰ ਜਰੂਰ ਹੋਣਗੇ। ਜੀ ਹਾਂ ਇਹ ਸੱਚ ਹੈ ਕਿਉਂਕਿ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੱਢ ਕੇ ਦੇਣ ਵਾਲੀ ਮਹਿਲਾ ਮੁਲਾਜ਼ਮ ਇੱਕ ਦੁਕਾਨ ਤੋਂ ਚੋਰੀ ਕਰਦੀ ਦਿਖਾਈ ਦਿੰਦੀ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ, ਕਿ ਇਕ ਦੁਕਾਨ  ਅੰਦਰ ਦੋ ਮਹਿਲਾ ਪੁਲਿਸ ਕਾਂਸਟੇਬਲ ਖੜ੍ਹੀਆਂ ਸਮਾਨ ਦੇਖ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮਹਿਲਾਅ ਕਾਂਸਟੇਬਲ ਟੇਬਲ ਤੋਂ ਕੁਝ ਚੁੱਕਦੀ ਹੈ ਤੇ ਫੇਰ ਉਸਨੂੰ ਚੰਗੀ ਤਰ੍ਹਾਂ ਦੇਖਦੀ ਹੈ। ਇਸ ਦੌਰਾਨ ਸਾਹਮਣੇ ਵਾਲੇ ਦੁਕਾਨਦਾਰ ਨੂੰ ਅਨਜਾਣ ਸਮਝ ਕੇ ਉਹ ਮਹਿਲਾ ਸਿਪਾਹੀ ਦੂਜੇ ਹੱਥ ‘ਚੋਂ ਲਿਫਾਫੇ ਦਾ ਮੂੰਹ ਖੋਲ੍ਹਦੀ ਹੋਈ ਇਹ ਚੁੱਕੀ ਚੀਜ਼ ਉਸ ਅੰਦਰ ਸੁੱਟ ਦਿੰਦੀ ਹੈ। ਦੋਸ਼ ਹੈ ਕਿ ਇਹ ਮਹਿਲਾ ਸਿਪਾਹੀ ਅੱਖ ਬਚਾ ਕੇ ਉਸ ਦੁਕਾਨ ਵਿੱਚੋਂ ਸਮਾਨ ਚੋਰੀ ਕਰ ਲੈਂਦੀ ਹੈ।

ਕੁੱਲ ਮਿਲਾ ਕੇ ਅਜਿਹੀਆਂ ਸ਼ਰਮਨਾਕ ਹਰਕਤਾਂ ਪੁਲਿਸ ਮਹਿਕਮੇ ਦੇ ਕਿਰਦਾਰ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀਆਂ ਨੇ। ਵਾਇਰਲ ਹੋ ਰਹੀ ਵੀਡੀਓ ਕਿਥੋਂ ਦੀ ਹੈ ਤੇ ਇਸ ਨੂੰ ਕਿਸ ਨੇ ਕਦੋਂ ਬਣਾਇਆ ਹੈ ਇਸ ਗੱਲ ਦੀ ਨਾ ਤਾਂ ਅਜੇ ਤੱਕ ਕੋਈ ਪੁਸ਼ਟੀ ਹੋ ਪਾਈ ਹੈ ਤੇ ਨਾ ਹੀ ਸਾਡਾ ਚੈਨਲ ਵੀ ਇਸ ਦੀ ਕਿਸੇ ਤਰ੍ਹਾਂ ਦੀ ਪੁਸ਼ਟੀ ਕਰ ਰਿਹਾ ਹੈ। ਹਾਂ ਇੰਨਾ ਜਰੂਰ ਹੈ ਕਿ ਜਿਵੇਂ ਹੀ ਇਸ ਬਾਰੇ ਸਾਨੂੰ ਕੁਝ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਤੁਹਾਡੇ ਨਾਲ ਛੇਤੀ ਤੋਂ ਛੇਤੀ ਸਾਂਝੀ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ।

ਆਓਂ ਹੁਣ ਦਿਖਾਉਂਦੇ ਹਾਂ ਤੁਹਾਨੂੰ ਇਹ ਸਾਰਾ ਮਾਮਲਾ ਹੇਠ ਦਿੱਤੀ ਵੀਡੀਓ ਜ਼ਰੀਏ।

https://youtu.be/mD1Bu9A_dgo

- Advertisement -

Share this Article
Leave a comment