ਭੋਗ ਤੋਂ ਪਹਿਲਾਂ ਫਤਹਿ ਦੇ ਦਾਦੇ ਦੀ LIVE ਹੋ ਕੇ ਲੋਕਾਂ ਨੂੰ ਵੱਡੀ ਅਪੀਲ, ਅੱਜ ਆਵੇਗਾ ਲੋਕਾਂ ਦਾ ਹੜ੍ਹ

TeamGlobalPunjab
1 Min Read

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ‘ਚ 2 ਸਾਲਾ ਮਾਸੂਮ ਬੱਚਾ ਫਤਹਿਵੀਰ ਜੋ ਕਿ ਬੀਤੀ 6 ਜੂਨ ਨੂੰ ਬੋਰਵੈੱਲ ਡਿੱਗ ਗਿਆ ਸੀ, ਤੇ ਉਸ ਨੂੰ 5 ਦਿਨ ਬਾਅਦ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਫਤਿਹ ਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਹੋਈ ਮੌਤ ਤੋਂ ਬਾਅਦ ਇਸ ਅਣਗਹਿਲੀ ਲਈ ਪਰਿਵਾਰ ਅਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸ ਦਿਆਂ ਉਸ ਨੂੰ ਲੰਮੇਂ ਹੱਥੀਂ ਲਿਆ। ਇਸ ਦੌਰਾਨ ਲੋਕਾਂ ਨੇ ਸਰਕਾਰ ਖਿਲਾਫ਼ ਪ੍ਰਦਰਸ਼ਨ ਵੀ ਕੀਤਾ, ਅਤੇ ਕਈ ਜਗ੍ਹਾਂ ‘ਤੇ ਰੋਡ ਜਾਮ ਕਰ ਦਿੱਤੇ। ਹੁਣ ਅੱਜ ਜਦੋਂ ਫਤਿਹਵੀਰ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਹੈ, ਤਾਂ ਇਸ ਤੋਂ ਪਹਿਲਾਂ ਫਤਹਿਵੀਰ ਦੇ ਦਾਦਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਪੈਣ ਵਾਲੇ ਭੋਗ ਲਈ ਸ਼ਾਂਤੀ ਬਣਾਏ ਰੱਖਣ, ਅਤੇ ਫਤਹਿ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨ।

ਦੱਸ ਦਈਏ ਕਿ ਫਤਹਿਵੀਰ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਸਰਕਾਰ ਖਿਲਾਫ਼ ਭੜਕ ਗਿਆ ਸੀ , ਜਿਸ ਕਾਰਨ ਉਸ ਸਮੇਂ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣ ਗਿਆ। ਇਸ ਲਈ ਫਤਹਿ ਦੇ ਦਾਦੇ ਨੇ ਲੋਕਾਂ ਨੂੰ 20 ਜੂਨ ਵਾਲੇ ਦਿਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

ਕੀ ਹੈ ਉਹ ਅਪੀਲ ਦੇਖੋ ਵੀਡੀਓ

- Advertisement -

 

Share this Article
Leave a comment