ਭਾਰਤੀ ਰੇਲਵੇ ਦੀ ਇਸ ਸੁਵੀਧਾ ਨੇ ਵਿਦੇਸ਼ਾਂ ਨੁੰ ਵੀ ਛੱਡਿਆ ਪਿੱਛੇ

TeamGlobalPunjab
2 Min Read

 ਨਵੀਂ ਦਿੱਲੀ : ਸ਼ਨੀਵਾਰ ਨੂੰ ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤੀ ਰੇਲਵੇ ਦੇ ਇਤਿਹਾਸ ‘ਚ ਪਹਿਲੀ ਵਾਰ ਯਾਤਰੀਆਂ ਨੂੰ ਰੇਲ ਗੱਡੀਆਂ ‘ਚ ਮਸਾਜ ਦੀ ਸੁਵੀਧਾ ਸ਼ੁਰੂ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਸੁਵੀਧਾ ਇੰਦੋਰ ‘ਚ ਚੱਲਣ ਵਾਲੀਆਂ 39 ਰੇਲ ਗੱਡੀਆਂ ‘ਚ ਸ਼ੁਰੂ ਕੀਤੀ ਜਾਵੇਗੀ, ਜਿਸ ‘ਚ ਯਾਤਰੀ ਸਿਰ ਅਤੇ ਪੈਰਾਂ ਦੀ ਮਸਾਜ ਸਿਰਫ 100 ਰੁਪਏ ਵਿੱਚ ਕਰਵਾ ਸਕਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਰੇਲ ਗੱਡੀਆਂ ‘ਚ ਇਹ ਮਸਾਜ ਦੀ ਸੁਵੀਧਾ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਦਿੱਤੀ ਜਾਵੇਗੀ ਅਤੇ ਇਸ ਸੁਵੀਧਾ ਲਈ ਬਕਾਇਦਾ ਤੌਰ ‘ਤੇ ਰੇਲਵੇ ਵੱਲੋਂ ਅਧਿਕਾਰੀ ਵੀ ਨਿਯੁਕਤ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਾਰਡ ਜਾਰੀ ਕੀਤੇ ਜਾਣਗੇ। ਜਾਣਕਾਰੀ ਅਨੁਸਾਰ 15-20 ਦਿਨਾਂ ‘ਚ ਇਹ ਸੁਵੀਧਾ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਜਿਹੜੀਆਂ ਟ੍ਰੇਨਾਂ ਵਿੱਚ ਇਹ ਸੁਵੀਧਾ ਸ਼ੁਰੂ ਕੀਤੀ ਜਾਵੇਗੀ ਉਸ ਵਿੱਚ ਇੰਦੋਰ ਦੇਹਰਾਦੂਨ ਐਕਸਪ੍ਰੈਸ (14317) ਅਤੇ ਇੰਦੋਰ ਅਮ੍ਰਿਤਸਰ ਐਕਸਪ੍ਰੈਸ (19325) ਸ਼ਾਮਲ ਹੈ।

ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸਾਜ ਸੇਵਾ ਸ਼ੁਰੂ ਕਰਨ ਨਾਲ ਨਾ ਸਿਰਫ ਰੇਲਵੇ ਰੈਵੇਨਿਊ ਵਧੇਗਾ ਬਲਕਿ ਯਾਤਰੀਆਂ ਦੀ ਸੰਖਿਆ ‘ਚ ਵੀ ਵਾਧਾ ਹੋਵੇਗਾ। ਅਧਿਕਾਰੀਆਂ ਮੁਤਾਬਕ ਮਸਾਜ ਸਰਵਿਸ ਨਾਲ ਸਲਾਨਾ ਰੈਵੇਨਿਊ ‘ਚ 20 ਲੱਖ ਰੁਪਏ ਤੱਕ ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ ਹਰ ਸਾਲ 20 ਹਜ਼ਾਰ ਯਾਤਰੀਆਂ ਦੇ ਜਿਆਦਾ ਟਿਕਟ ਖਰੀਦਣ ਨਾਲ 90 ਲੱਖ ਰੁਪਏ ਦੀ ਆਮਦਨ ‘ਚ ਵੀ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

 

- Advertisement -

Share this Article
Leave a comment