ਬੇਅਦਬੀ ਦੀਆਂ ਘਟਨਾਵਾਂ ਡੇਰਾ ਮੁਖੀ, ਸੁਖਬੀਰ ਤੇ ਸੈਣੀ ਦੀ ਸਾਜ਼ਿਸ਼? ਸਿੱਟ ਨੇ ਅਦਾਲਤ ‘ਚ ਕਰਤਾ ਖੁਲਾਸਾ, ਰੰਧਾਵਾ ਕਹਿੰਦਾ ਹੁਣ ਕਿੱਧਰ ਜਾਣਗੇ ਬਾਦਲ?

TeamGlobalPunjab
4 Min Read

ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਜਿਉਂ ਜਿਉਂ ਇਨ੍ਹਾਂ ਮਾਮਲਿਆਂ ਦੀ ਜਾਂਚ ਪੂਰੀ ਕਰਦੀ ਜਾ ਰਹੀ ਹੈ, ਤਿਉਂ ਤਿਉਂ ਇੱਕ ਇੱਕ ਕਰਕੇ ਇਨ੍ਹਾਂ ਕੇਸਾਂ ਦੇ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਰਹੀ ਹੈ। ਇਸੇ ਕੜੀ ਤਹਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਫ਼ਰੀਦਕੋਟ ਦੇ ਜੇਐਮਆਈਸੀ ਏਕਤਾ ਉੱਪਲ ਦੀ ਅਦਾਲਤ ਵਿੱਚ ਇੱਕ ਹੋਰ ਚਲਾਨ ( ਸਪਲੀਮੈਂਟਰੀ ਚਾਰਜ਼ਸੀਟ) ਪੇਸ਼ ਕੀਤਾ ਹੈ, ਜਿਸ ਵਿੱਚ ਬਰਗਾੜੀ ਅੰਦਰ ਹੋਈ ਬੇਅਦਬੀ ਕਾਂਡ ਦੀ ਘਟਨਾ ਤੋਂ ਬਾਅਦ ਕੋਟਕਪੁਰਾ ਵਿਖੇ ਵਾਪਰੇ ਗੋਲੀ ਕਾਂਡ ਦੇ ਵੇਰਵੇ ਦਿੱਤੇ ਗਏ ਹਨ। ਇਸ ਚਾਰਜਸੀਟ ‘ਚ ਐਸਆਈਟੀ ਨੇ ਇੱਥੋਂ ਤੱਕ ਦਾਅਵਾ ਕੀਤਾ ਗਿਆ ਹੈ ਕਿ ਅਕਤੂਬਰ 2015 ਦੌਰਾਨ ਵਾਪਰੀਆਂ ਬੇਦਅਬੀ ਕਾਂਡ ਦੀਆਂ ਘਟਨਾਵਾਂ ਦੀ ਸਾਜ਼ਿਸ਼ ਸਾਬਕਾ ਡੀਜੀਪੀ ਸੁਮੇਧ ਸੈਣੀ, ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਰਚੀ ਸੀ। ਅਦਾਲਤ ਵਿੱਚ ਇਹ ਦਸਤਾਵੇਜ਼ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਚਲਾਨ ਨੂੰ ਆਧਾਰ ਬਣਾ ਕੇ ਬਾਦਲਾਂ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਰੰਧਾਵਾ ਨੇ ਸਵਾਲ ਕੀਤਾ ਹੈ, ਕਿ ਇਹ ਲੋਕ ਹੁਣ ਦੱਸਣ ਕਿ ਬੰਬੇ ‘ਚ ਜਾ ਕੇ ਇਨ੍ਹਾਂ ਨੇ ਰਾਮ ਰਹੀਮ ਨਾਲ ਮੀਟਿੰਗ ਕਿਹੜਾ ਟੀਚਾ ਮਿੱਥ ਕੇ ਕੀਤੀ ਗਈ ਸੀ?

ਦੱਸ ਦਈਏ ਕਿ ਐਸਆਈਟੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸੀਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਕਾਲੀ ਭਾਜਪਾ ਸਰਕਾਰ ਵੇਲੇ  10 ਅਕਤੂਬਰ 2018 ਨੂੰ ਪੰਜਾਬ ਦੇ ਖੁਫੀਆ ਵਿਭਾਗ (ਇੰਟੈਲੀਜੈਂਸ ਵਿੰਗ) ਦੇ ਮੁਖੀ ਹਰਦੀਪ ਸਿੰਘ ਢਿੱਲੋਂ ਦੀ ਬਦਲੀ ਕਰ ਦਿੱਤੀ ਗਈ ਸੀ, ਜਿਨ੍ਹਾਂ ਦੀ ਥਾਂ ਆਰਕੇ ਜੈਸਵਾਲ ਨਾਮ ਦੇ ਡੀਆਈਜੀ ਰੈਂਕ ਵਾਲੇ ਅਧਿਕਾਰੀ ਨੂੰ ਉਨ੍ਹਾਂ ਹਾਲਾਤਾਂ ਵਿੱਚ ਖੂਫੀਆ ਵਿੰਗ ਦਾ  ਮੁਖੀ ਥਾਪਿਆ ਗਿਆ ਸੀ, ਜਿਨ੍ਹਾਂ ਹਾਲਾਤਾਂ ਵਿੱਚ ਜੈਸਵਾਲ ਤੋਂ ਵੀ ਸੀਨੀਅਰ ਅਧਿਕਾਰੀ ਇਸ ਆਹੁਦੇ ‘ਤੇ ਤਾਇਨਾਤ ਹੋਣ ਲਈ ਰਾਜ਼ੀ ਸਨ। ਚਲਾਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਰਕੇ ਜੈਸਵਾਲ ਨੇ ਉਸ ਤੋਂ ਬਾਅਦ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਸੇ ਤਰ੍ਹਾਂ ਇਸ ਚਲਾਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਨਵੰਬਰ 2018 ਦੌਰਾਨ ਪੁੱਛ ਗਿੱਛ ਲਈ ਸੱਦਿਆ ਗਿਆ ਸੀ ਤੇ ਉਸ ਦੌਰਾਨ ਜਦੋਂ ਸੁਖਬੀਰ ਕੋਲੋਂ ਸਿੱਟ ਦੇ ਅਧਿਕਾਰੀਆਂ ਨੇ ਖੂਫੀਆ ਵਿਭਾਗ ਦੇ ਮੁਖੀ ਨੂੰ ਬਦਲਣ ਸਬੰਧੀ ਪੁੱਛਿਆ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਦਲੀ ਬਾਰੇ ਡੀਜੀਪੀ ਸੁਮੇਧ ਸੈਣੀ ਜਿਆਦਾ ਦੱਸ ਸਕਦੇ ਹਨ, ਤੇ ਚਲਾਨ ‘ਚ ਦਰਜ ਦਾਅਵੇ ਅਨੁਸਾਰ ਜਦੋਂ ਉਸ ਤੋਂ ਬਾਅਦ ਸੈਣੀ ਕੋਲੋਂ ਇਸ ਬਾਰੇ ਪੁੱਛ ਗਿੱਛ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਸੁਖਬੀਰ ਹੀ ਦੱਸ ਸਕਦੇ ਹਨ, ਕਿਉਂਕਿ ਗ੍ਰਹਿ ਮੰਤਰੀ ਉਹ ਸਨ।

ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ, ਕਿ ਜੇਕਰ ਚਲਾਨ ਅੰਦਰ ਪੇਸ਼ ਕੀਤੇ ਗਏ ਤੱਥ ਸੱਚੇ ਹਨ, ਤਾਂ ਕੀ ਵਾਕਿਆ ਹੀ ਕੋਈ ਵੱਡਾ ਘਾਲਾਮਾਲਾ ਹੋਇਆ ਹੈ? ਇਹੋ ਸਵਾਲ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਚੁਕਿਆ ਹੈ ਜਿਨ੍ਹਾਂ ਦਾ ਦੋਸ਼ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਹੁਣ ਸਿੱਧੇ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੱਥ ਸਾਹਮਣੇ ਆ ਗਿਆ ਹੈ

- Advertisement -

ਉਨ੍ਹਾਂ ਕਿਹਾ ਕਿ ਜੋ ਸਿੱਟ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਉਸ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੇਰਾ ਸਰਸਾ ਮੁਖੀ ਨਾਲ ਮਿਲ ਕੇ ਹੀ ਇਸ  ਗੱਲ ਦੀ ਸਾਜ਼ਿਸ਼ ਰਚੀ ਗਈ ਸੀ। ਰੰਧਾਵਾ ਨੇ ਸਵਾਲ ਕੀਤਾ ਹੈ, ਕਿ ਹੁਣ ਸੁਖਬੀਰ ਬਾਦਲ ਸਪੱਸ਼ਟ ਕਰੇ ਕਿ ਉਨ੍ਹਾਂ ਬੰਬੇ ਵਿੱਚ ਡੇਰਾ ਮੁਖੀ ਨਾਲ ਮੀਟਿੰਗ ਕਿਸ ਮਕਸਦ ਲਈ ਕੀਤੀ ਸੀ

 

 

Share this Article
Leave a comment