ਬੁਲੇਟ ਦੇ ਪਟਾਕੇ ਪਾਉਣ ਵਾਲੇ ਨੇ ਅਜਿਹਾ ਕੀ ਲਿਖ ਕੇ ਮੰਗੀ ਮੁਆਫੀ ਕਿ ਰੋਣ ਲੱਗ ਪਿਆ ਕਾਗਜ਼

Prabhjot Kaur
3 Min Read

ਨਵੇਂ ਪੰਜਾਬੀ ਗਾਇਕ ਤੇ ਗਾਣੇ ਲਿਖਣ ਵਾਲੇ ਲਿਖਾਰੀ, ਜਿਨ੍ਹਾਂ ਦੇ ਗੀਤ ਤਾਂ ਇਸ ਸਮੇਂ ਪੂਰੇ ਹਿੱਟ ਹੋ ਰਹੇ ਨੇ ਪਰ ਉਨ੍ਹਾਂ ਦੇ ਨਾਲ ਨਾਲ ਵਿਵਾਦ ਵੀ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕਾਂ ਵਲੋਂ ਇਨ੍ਹਾਂ ਗੀਤਾਂ ਨੂੰ ਆਪਣੇ ਵਲੋਂ ਲੱਚਰ ਗੀਤ ਕਰਾਰ ਦੇ ਦਿੱਤਾ ਜਾਂਦਾ ਤੇ ਕੁਝ ਗੀਤਾਂ ‘ਚ ਹਥਿਆਰਾਂ ਦੀ ਵਰਤੋਂ ਕਾਰਨ ਟੀਵੀਆਂ ਤੇ ਚੱਲਣ ਨੂੰ ਰੋਕ ਲਗਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਗੀਤਕਾਰ ਸੰਗਦਿਲ ਸੰਤਾਲੀ ਵਲੋਂ ਆਪਣੇ ਲਿਖੇ ਗੀਤ ਪਟਾਕੇ ਨੂੰ ਲੈ ਕੇ ਹੁਣ ਲਿਖਤੀ ਮੁਆਫੀ ਮੰਗੀ ਗਈ ਹੈ। ਸੰਗਦਿਲ ਸੰਤਾਲੀ ਵਲੋਂ ਲਿਖਿਆ ਗੀਤ ਤੇ ਸੁਨੰਦਾ ਸ਼ਰਮਾ ਵਲੋਂ ਗਾਇਆ ਗਿਆ ਗੀਤ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਬਹੁਤ ਪ੍ਰਚਲਿਤ ਹੋਇਆ ਪਰ ਉਸ ਦਾ ਕਾਫੀ ਵਿਰੋਧ ਵੀ ਦੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਹੁਣ ਸੰਗਦਿਲ ਸੰਤਾਲੀ ਵਲੋਂ ਲਿਖਤੀ ਮੁਆਫੀ ਮੰਗੀ ਗਈ, ਇਸ ਮੁਆਫੀਨਾਮੇ ਚ ਲਿਖਿਆ ਕੀ ਐ ਜਰਾ ਧਿਆਨ ਨਾਲ ਪੜ੍ਹੋ…

ਮੁਆਫੀਨਾਮਾ

ਮੈਂ ਗੁਰਪਾਲ ਸਿੰਘ ਉਰਫ ਸੰਗਦਿਲ ਸੰਤਾਲੀ ਜੋ ਕਿ ਪੰਜਾਬੀ ਗੀਤਕਾਰ ਅਤੇ ਪੇਸ਼ਕਾਰ ਵਜੋਂ ਪੰਜਾਬੀ ਸੰਗੀਤਕ ਖੇਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ। ਇਹ ਕੀ ਪਿਛਲੇ ਦੋ ਦਹਾਕਿਆਂ ਦੇ ਲੰਮੇ ਲਿਖਣ ਸਫਰ ਦੌਰਾਨ ਮੈਂ ਪੰਜਾਬੀ ਮਾਂ ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਗੀਤਾਂ ਦੀ ਰਚਨਾਂ ਕੀਤੀ ਮੇਰੇ ਗੀਤਾਂ ਵਿੱਚ ਪੰਜਾਬ ਦੇ ਲੋਕ ਰੀਤੀ ਰਿਵਾਜ਼ਾ, ਰਿਸਤਿਆਂ ਤੇ ਮੇਲਿਆਂ ਆਦਿ ਦੇ ਨਾਲ-ਨਾਲ ਧੀਆਂ ਧਿਆਣੀਆਂ ਦੇ ਸਨਮਾਨ ਦੀ ਗੱਲ ਆਮ ਹੁੰਦੀ ਹੈ। ਮੈਂ ਆਪਣੀ ਕਮਲ ਰਾਹੀਂ ਮਹਾਨ ਗੁਰੂਆਂ ਪੀਰਾਂ ਦੀ ਅਮੀਰੀ ਵਰਾਸਤ ਨੂੰ ਬਿਆਨ ਕਰਨ ਦਾ ਸੰਕਲਪ ਰੱਖਦਾ ਹਾਂ। ਇਸ ਲੰਮੇ ਸਫਰ ਦੌਰਾਨ ਮੈਂ ਕੁਝ ਸਾਹਿਤਕ ਅਤੇ ਰੋਮਾਟਿੰਕ ਗੀਤਾਂ ਦੀ ਵੀ ਰਚਨਾ ਕੀਤੀ। ਪਿਛਲੇ ਸਮੇਂ ਮੇਰੀ ਕਮਲ ਦੁਆਰਾ ਲਿਖਿਆ ਗੀਤ ‘ਪਟਾਕੇ’, ਜਿਸ ਨੂੰ ਪਿੰਕੀ ਧਾਲੀਵਾਲ ਵਲੋਂ ਗਾਇਕਾਂ ਸੁਨੰਦਾ ਸ਼ਰਮਾ ਦੀ ਆਵਾਜ਼ ਵਿੱਚ ਰਿਕਾਡ ਕਰਵਾਇਆ ਗਿਆ ਸੀ। ਕਲਾਤਮਿਕ ਤੇ ਤਕਨੀਕੀ ਪੱਖ ਤੋਂ ਇਹ ਗੀਤ ਭਾਵੇ ਨਿੰਦਨਯੋਗ ਨਹੀਂ ਸੀ ਪਰ ਮੈਂ ਜਿਸ ਮਕਸਦ ਨਾਲ ਇਹ ਗੀਤ ਲਿਖਿਆ ਸੀ, ਸਾਹਿਤ ਉਸਦੇ ਉਲਟ ਨਕਾਰਤਮਿਕ ਪ੍ਰਭਾਵ ਛੱਡਣ ‘ਚ ਕਾਮਯਾਬ ਹੋਏ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਾਫ ਸੁਥਰੇ ਸੱਭਿਅਕ ਸਮਾਜ ਦੀ ਸਿਰਜਣਾ ਦਾ ਹਾਮੀ ਹਾਂ। ਮੇਰੀ ਇਸ ਲਿਖਤ ਨਾਲ ਜੇਕਰ ਕਿਸੇ ਪੰਜਾਬੀ ਪਿਆਰੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਭੁੱਲ ਲਈ ਖਿਮਾਂ ਮੰਗਦਾ ਹਾਂ। ਅੱਜ ਪੰਜਾਬੀ ਮਾਂ ਬੋਲੀ ਦਾ ਝੰਡਾ ਪੰਡਿਤ ਧਨੇਰਵਰ ਰਾਓ ਜੀ ਦੀ ਮੌਜੂਦਗੀ ਵਿੱਚ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਜਾਣੇ ਅਣਜਾਣੇ ‘ਚ ਹੋਈ ਇਸ ਭੁੱਲ਼ ਨੂੰ ਕਦੇ ਵੀ ਨਹੀਂ ਦਹੁਰਾਵਾਂਗਾ। ਤੇ ਪੰਜਾਬੀ ਮਾਂ ਬੋਲੀ ਦਾ ਸੇਵਾਦਾਰ ਬਣ ਕੇ ਸੁਥਰਾ ਸਾਹਿਤ ਲਿਖਾਂਗਾ।
ਧੰਨਵਾਦ ਸਾਹਿਬ
ਸੰਗਦਿਲ ਸੰਤਾਲੀ

- Advertisement -

ਪੰਡਿਤ ਰਾਓ ਵਲੋਂ ਲੱਚਰ ਗਾਇਰੀ ਵਿਰੁਧ ਆਪਣਾ ਸ਼ੰਘਰਸ਼ ਅਜੇ ਤੱਕ ਵਿੱਢਿਆ ਹੋਇਆ ਐ… ਜਿਸ ਦਾ ਅਸਰ ਇਸ ਮਾਫੀਨਾਮੇ ਤੋਂ ਬਾਅਦ ਝਲਕਦਾ ਦਿਖ ਰਿਹਾ।

Share this Article
Leave a comment