ਬਹੁਤ ਹੀ ਸ਼ਾਨਦਾਰ ਰਿਹਾ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਾ ਇਕ ਦਿਨ ਦਾ ਸਫ਼ਰ

TeamGlobalPunjab
2 Min Read

ਚੰਡੀਗੜ੍ਹ: ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਹੁਣ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣ ਗਈ ਹੈ। ਦਰਸ਼ਕਾਂ ਦੇ ਫ਼ਿਲਮ ਨੂੰ ਲੈਕੇ ਉਤਸੁਕ ਹੋਣ ਦੇ ਕਈ ਕਾਰਨ ਸਨ। ਜਿਹਨਾਂ ਵਿੱਚੋਂ ਵੱਡਾ ਕਾਰਨ ਫ਼ਿਲਮ ਵਿਚ ਮੁੱਖ ਕਿਰਦਾਰਾਂ ਦੀ ਭੂਮਿਕਾ ਨਿਭਾ ਰਹੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਸੀ। ਇਹ ਪਹਿਲੀ ਵਾਰ ਸੀ ਕਿ ਦੋਵੇਂ ਅਦਾਕਾਰ ਫ਼ਿਲਮੀ ਪਰਦੇ ਤੇ ਇਕੱਠੇ ਨਜ਼ਰ ਆਏ।

ਫਿਲਮ ਦੀ ਰੀਲੀਜ਼ ਤੋਂ ਪਹਿਲਾਂ ਫ਼ਿਲਮ ਨਿਰਮਾਤਾ ਪਰੇਸ਼ਾਨੀ ਅਤੇ ਘਬਰਾਹਟ ਵਿੱਚ ਸਨ ਕਿ ਦਰਸ਼ਕਾਂ ਨੂੰ ਫ਼ਿਲਮ ਕਿਵੇਂ ਦੀ ਲੱਗੇਗੀ। ਜਿਸਦਾ ਕਾਰਨ ਫ਼ਿਲਮ ਦੀ ਆਮ ਨਾਲੋਂ ਹੱਟ ਕੇ ਸਟੋਰੀ ਸੀ ਜੋ ਪੰਜਾਬੀ ਸਿਨਮੇ ‘ਚ ਪਹਿਲਾ ਕਦੇ ਨਹੀਂ ਦੇਖਣ ਨੂੰ ਮਿਲੀ। ਪਰ ਫਿਲਮ ਬਾਕਸ ਆਫਿਸ ‘ਤੇ ਬਹੁਤ ਚੰਗੀ ਰਹੀ ਹੈ ਤੇ ਫਿਲਮ ਨਿਰਮਾਤਾਵਾਂ ਅਤੇ ਇੱਥੋਂ ਤੱਕ ਕਿ ਅਦਾਕਾਰਾਂ ਦੀਆਂ ਉਮੀਦਾਂ ਤੋਂ ਵੀ ਵੱਧ ਮਕਬੂਲ ਹੋਈ ਹੈ। ਦਰਸ਼ਕਾਂ ਨੇ ਫ਼ਿਲਮ ਨੂੰ ਬਹੁਤ ਪਿਆਰ ਦਿਤਾ ਹੈ।

ਫ਼ਿਲਮ ਇਕ ਦਿਨ ਦੀ ਕਹਾਣੀ ਹੈ। ਜਿੱਥੇ ਦੋ ਲੋਕ ਮਿਲਦੇ ਹਨ, ਬਹਿਸ ਕਰਦੇ ਅਤੇ ਲੜਦੇ ਹਨ ਅਤੇ ਦਿਨ ਦੇ ਅੰਤ ਤੱਕ ਉਹਨਾਂ ਨੂੰ ਇਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ। ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਫਿਲਮ ਵਿੱਚਲੀ ਕਾਮੇਡੀ ਅਤੇ ਵਿਲੱਖਣ ਕਹਾਣੀ ਦਰਸ਼ਕਾਂ ਬੇਹੱਦ ਪਸੰਦ ਆ ਰਹੀ ਹੈ।

https://www.instagram.com/p/ByE3YsfgvT5/

ਫ਼ਿਲਮ ਵਿੱਚ ਕੁਝ ਅਜਿਹੇ ਸੀਨ ਸਨ ਜੋ ਬਹੁਤ ਪ੍ਰਸਿੱਧ ਹੋ ਗਏ ਹਨ ਅਤੇ ਲੋਕਾਂ ਵਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ ਅਤੇ ਹੁਣ ਫ਼ਿਲਮ ਨਿਰਮਾਤਾਵਾਂ ਨੇ ਇਕ ਨਵਾਂ ਗੀਤ ਰਿਲੀਜ਼ ਕੀਤਾ ਹੈ ਜਿਸਦਾ ਨਾਮ ‘ਮੱਥਾ’ ਹੈ। ਗੀਤ ਨੂੰ ਕਰਮਜੀਤ ਅੰਮੋਲ ਦੁਆਰਾ ਗਾਇਆ ਗਿਆ ਹੈ। ਗੀਤ ਨੂੰ ਲਿਖਿਆ ਮਨਿੰਦਰ ਕੈਲੇ ਦੁਆਰਾ ਗਿਆ ਹੈ ਅਤੇ ਜਤਿੰਦਰ ਸ਼ਾਹ ਨੇ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ਇਹ ਇਕ ਪੰਜਾਬੀ ਲੋਕ ਗੀਤ ਦੀ ਧੁਨ ਹੈ ਜਿਸ ਨੂੰ ਬਹੁਤ ਸਾਰੇ ਗਾਇਕਾਂ ਨੇ ਆਪਣੇ ਗਾਣਿਆਂ ਦੇ ਲਈ ਅਪਣਾਇਆ ਹੈ।

Share this Article
Leave a comment