ਪ੍ਰੋ: ਬਲਜਿੰਦਰ ਕੌਰ ਦੀ ਉਮੀਦਵਾਰੀ ਹੋਵੇਗੀ ਰੱਦ? ਹਾਈ ਕੋਰਟ ਹੋਈ ਸਖਤ, ਮਾਮਲਾ 3 ਦਿਨ ‘ਚ ਨਿਪਟਾਇਆ ਜਾਏਗਾ!

TeamGlobalPunjab
2 Min Read

ਬਠਿੰਡਾ : ਜਿੱਥੇ ਇੱਕ ਪਾਸੇ ਚੋਣਾਂ ਦੇ ਇਸ ਭਖੇ ਹੋਏ ਦੰਗਲ ਵਿੱਚ ਸਾਰੀਆਂ ਪਾਰਟੀਆਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਉਨ੍ਹਾਂ ਦੇ ਤਰਲੇ, ਮਿਨਤਾਂ ਅਤੇ ਸੌ ਤਰ੍ਹਾਂ ਦੀਆਂ ਤਰਕੀਬਾਂ ਲਾ ਰਹੀਆਂ ਹਨ, ਉੱਥੇ ਆਮ ਆਦਮੀ ਪਾਰਟੀ ਦੀ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੂੰ ਆਪਣੀ ਵੋਟ ਬਚਾਉਣ ਲਈ ਹੀ ਭਾਜੜਾਂ ਪੈ ਗਈਆਂ ਹਨ। ਪ੍ਰੋ: ਬਲਜਿੰਦਰ ਕੌਰ ਨੂੰ ਇਸ ਨਵੀਂ ਮੁਸੀਬਤ ਵਿੱਚ ਪਾਇਆ ਹੈ ਹਰਮਿਲਾਪ ਸਿੰਘ ਗਰੇਵਾਲ ਨਾਮ ਦੇ ਇੱਕ ਬੰਦੇ ਨੇ ਜਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜੀ ਪਾ ਕੇ ਪ੍ਰੋ: ਬਲਜਿੰਦਰ ਕੌਰ ਦੀ ਆਪਣੀ ਵੋਟ ਨੂੰ ਹੀ ਫਰਜ਼ੀ ਕਰਾਰ ਦਿੰਦਿਆਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇੱਥੇ ਹੀ ਬੱਸ ਨਹੀਂ ਇਸ ਅਰਜੀ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਜਿਲ੍ਹਾਂ ਚੋਣ ਅਧਿਕਾਰੀ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਇਸ ਸ਼ਿਕਾਇਤ ਦਾ ਨਿਪਟਾਰਾ ਆਉਂਦੇ 3 ਦਿਨਾਂ ਦੇ ਅੰਦਰ ਕਰਨ।

ਹਾਈ ਕੋਰਟ ਵਿੱਚ ਪਾਈ ਗਈ ਅਰਜੀ ਵਿੱਚ ਹਰਮਿਲਾਪ ਸਿੰਘ ਨੇ ਦੋਸ਼ ਲਾਇਆ ਹੈ ਕਿ ਪ੍ਰੋ: ਬਲਜਿੰਦਰ ਕੌਰ ਦੀ ਵੋਟ ਫਰਜੀ ਹੈ ਅਤੇ ਜਿਸ ਦੇ ਸਹਾਰੇ ਉਹ ਲੋਕ ਸਭਾ ਚੋਣਾਂ ਲੜ ਰਹੀ ਹੈ। ਗਰੇਵਾਲ ਅਨੁਸਾਰ ਉਨ੍ਹਾਂ ਨੇ ਜਿਲ੍ਹਾ ਚੋਣ ਅਧਿਕਾਰੀ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਸੀ, ਪਰ ਇਸ ਚੋਣ ਅਧਿਕਾਰੀ ਨੇ ਉਨ੍ਹਾਂ ਦੀ ਅਰਜੀ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈ ਕੋਰਟ ਨੇ ਜਿਲ੍ਹਾ ਚੋਣ ਅਧਿਕਾਰੀ ਵਿਰੁੱਧ ਸਖਤ ਰਵੱਈਆ ਅਪਣਾਉਂਦਿਆਂ ਇਹ ਹੁਕਮ ਦਿੱਤੇ ਹਨ, ਕਿ ਮਾਮਲਾ ਇਸ ਅਰਜੀ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇ।

Share this Article
Leave a comment