ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਵੱਡਾ ਤੋਹਫਾ, ਗੁਰਦੁਆਰਾ ਸ੍ਰੀ ਖਾਹਰਾ ਸਾਹਿਬ ਦੇ LIVE ਦਰਸ਼ਨ

TeamGlobalPunjab
2 Min Read

 ਚੰਡੀਗੜ੍ਹ : ਪਾਕਸਿਤਾਨ ਸਰਕਾਰ ਇਕ ਵਾਰ ਫੇਰ ਤੋਂ ਸਿੱਖਾ ਤੇ ਮਿਹਰਵਾਨ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੁਆਢੀਂ ਮੁਲਕ ਪਾਕਸਿਤਾਨ ਨੇ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਖਾਹਰਾ ਸਾਹਿਬ ਸੰਗਤਾ ਲਈ ਖੋਲ੍ਹਣ ਦਾ ਐਲਾਣ ਕੀਤਾ ਹੈ।  ਇਸ ਗੁਰਦੁਆਰੇ ਨੂੰ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗਿੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸੰਨ 1947 ਤੋਂ ਬਾਅਦ ਇਹ ਪਵਿੱਤਰ ਸਥਾਨ ਬੰਦ ਪਿਆ ਸੀ ਤੇ ਹੁਣ ਪਹਿਲੀ ਵਾਰ ਸਿੱਖ ਸੰਗਤਾ ਲਈ ਇਹ ਗੁਰੂਘਰ ਖੁੱਲ੍ਹਣ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਸਵਾਗਤ ਕੀਤਾ ਹੈ ਕਿਉਂਕਾ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਜਦੋਂ ਸਿੱਖ ਸੰਗਤ ਪਾਕਿਸਤਾਨ ਜਾਵੇਗੀ ਤਾਂ ਉੱਥੇ ਬਾਕੀ ਗੁਰਧਾਮਾਂ ਦੇ ਨਾਲ ਨਾਲ ਇਸ ਪਵਿੱਤਰ ਸਥਾਨ ‘ਤੇ ਵੀ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ।

ਦੱਸ ਦਈਏ ਕਿ ਗੁਰਦੁਆਰਾ ਖਾਹਰਾ ਸਾਹਿਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਨਜ਼ਦੀਕ ਨੋਸ਼ਹਿਰਾ ਵਿਕਰਾਂ ਦੇ ਭਾਈ ਮਟੂ ਕੇ ਇਲਾਕੇ ‘ਚ ਪੈਂਦਾ ਹੈ। ਪਾਕਸਿਤਾਨ ਦੇ ਇਸ ਫੈਸਲੇ ਦਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਵਾਗਤ ਕੀਤਾ ਹੈ।

ਇਸ ਸਬੰਧੀ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਬੜਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਗੁਆਂਢੀ ਮੁਲਕ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/tWhOzaPb_pE

Share this Article
Leave a comment