ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 1100 ਰੁਪਏ ਕਿਲੋ ਮਟਨ, ਸੇਬ 400 ਤੇ ਸੰਤਰੇ ਵਿਕ ਰਹੇ 360 ਰੁਪਏ ਕਿਲੋ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ‘ਚ ਮਹਿੰਗਾਈ ਲਗਾਤਾਰ ਆਸਮਾਨ ਨੂੰ ਛੂਹ ਰਹੀ ਹੈ ਇਸਦੀ ਮਾਰ ਝੱਲ ਰਹੇ ਪਾਕਿਸਤਾਨ ‘ਚ ਵੀ ਇਮਰਾਨ ਸਰਕਾਰ ਵੀ ਨਾਕਾਮ ਨਜ਼ਰ ਆ ਰਹੀ ਹੈ। ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਆਸਮਾਨ ਛੂਅ ਰਹੇ ਹਨ। ਰਮਜ਼ਾਨ ਦੀ ਵਜ੍ਹਾ ਕਾਰ ਇਹ ਮਹਿੰਗਾਈ ਜ਼ਿਆਦਾ ਵੱਧ ਗਈ ਹੈ। ਪਹਿਲਾਂ 190 ਰੁਪਏ ਲੀਟਰ ਦੁੱਧ ਵਿਕ ਰਿਹਾ ਸੀ। ਹੁਣ ਸੇਬ 400 ਰੁਪਏ ਕਿੱਲੋ, ਸੰਤਰੇ 360 ਰੁਪਏ ਅਤੇ ਕੇਲੇ 150 ਰੁਪਏ ਦਰਜਨ ਵਿਕ ਰਹੇ ਹਨ।

ਪਿਛਲੇ ਹਫਤੇ ਹੀ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਇਸ ਕਾਰਨ ਹਰੇਕ ਚੀਜ਼ ਦੀ ਕੀਮਤ

ਦੁੱਗਣੀ-ਤਿਗਣੀ ਹੋ ਗਈ ਹੈ। ਲੋਕ ਟਵਿੱਟਰ ‘ਤੇ ਆਪਣਾ ਦਰਦ ਬਿਆਨ ਕਰ ਰਹੇ ਹਨ। 150 ਰੁਪਏ ਦਰਜਨ ਕੇਲੇ, ਮਟਨ 1100 ਰੁਪਏ ਕਿਲੋ, ਚਿਕਨ 320 ਰੁਪਏ ਕਿਲੋ ਅਤੇ ਇਕ ਲੀਟਰ ਦੁੱਧ ਲਈ ਲੋਕਾਂ ਨੂੰ 120 ਤੋਂ 180 ਰੁਪਏ ਤੱਕ ਦੇਣੇ ਪੈ ਰਹੇ ਹਨ।

- Advertisement -

ਚਿਕਨ ਅਤੇ ਮਟਨ ਤੋਂ ਇਲਾਵਾ ਇੱਥੇ ਪਿਆਜ਼ ਦੀ ਕੀਮਤ 40 ਫੀਸਦੀ, ਟਮਾਟਰ 19 ਫੀਸਦੀ, ਚਿਕਨ 16 ਫੀਸਦੀ, ਮੂੰਗ ਦੀ ਦਾਲ 13 ਫੀਸਦੀ, ਤਾਜ਼ੇ ਫਲ 12 ਫੀਸਦੀ, ਗੁੜ ਤਿੰਨ ਫੀਸਦੀ, ਚੀਨੀ ਤਿੰਨ ਫੀਸਦੀ, ਮੱਛੀ, ਮਸਾਲੇ ਤੇ ਬਾਕੀ ਦਾਲਾਂ, ਘਿਉ, ਚੌਲ, ਬੇਕਰੀ ਨਾਲ ਬਣੇ ਉਤਪਾਦ, ਆਟਾ, ਕੁਕਿੰਗ ਤੇਲ, ਕਣਕ ਦੀਆਂ ਕੀਮਤਾਂ ਵਿਚ ਇਕ-ਸਵਾ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਵਿਚ ਮਹਿੰਗਾਈ ਪਿਛਲੇ 5 ਸਾਲ ਵਿਚ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਮਾਰਚ ਮਹੀਨੇ ਵਿਚ ਮਹਿੰਗਾਈ 9.4 ਫੀਸਦੀ ਤੱਕ ਪਹੁੰਚ ਗਈ।

 

Share this Article
Leave a comment