ਨਸਲੀ ਹਮਲਾ ਕਰਨ ਵਾਲੇ ਦੋਸ਼ੀ ਨੂੰ ਅਮਰੀਕੀ ਅਦਾਲਤ ਨੇ ਸਿੱਖ ਧਰਮ ਦਾ ਅਧਿਐਨ ਕਰਨ ਦੇ ਦਿੱਤੇ ਹੁਕਮ

TeamGlobalPunjab
2 Min Read

ਸਲੇਮ: ਅਮਰੀਕਾ ਦੇ ਸਲੇਮ ਵਿਖੇ 14 ਜਨਵਰੀ ਨੂੰ ਗੋਰੇ ਵੱਲੋਂ ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ‘ਤੇ ਨਸਲੀ ਹਮਲਾ ਕੀਤਾ ਗਿਆ ਸੀ ਤੇ ਅਦਾਲਤ ‘ਚ ਦੋਸ਼ੀ ਐਂਡ੍ਰਿਊ ਰਾਮਸੇ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਨੌਜਵਾਨ ਨੂੰ ਇਸ ਮਾਮਲੇ ‘ਤੇ ਦੋਸ਼ੀ ਨੂੰ ਅਨੌਖੀ ਸਜ਼ਾ ਦਿੱਤੀ ਹੈ। ਇਸ ਸਜ਼ਾ ਦੇ ਤਹਿਤ ਨੌਜਵਾਨ ਨੂੰ ਸਿੱਖ ਧਰਮ ਦਾ ਅਧਿਐਨ ਕਰਕੇ ਉਸ ‘ਤੇ ਇੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਸਿੱਖੀ ਨਾਗਰਿਕ ਅਧੀਕਾਰਾਂ ਦੇ ਸੰਗਠਨ ‘ਸਿੱਖ ਕੋਲਿਸ਼ਨ’ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਸ਼ੀ ਐਂਡ੍ਰਿਊ ਰਾਮਸੇ ਨੇ ਜਨਵਰੀ ‘ਚ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਤੇ ਉਨ੍ਹਾਂ ‘ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਧਮਕਾਉਣ ਦੇ ਦੋਸ਼ ਨੂੰ ਨਫਰਤ ਅਪਰਾਧ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਡੋਡ ਨੇ ਬਿਨਾਂ ਪਛਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰਟ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਐਂਡ੍ਰਿਊ ਰਾਮਸੇ ਨੇ ਹੲਵਿੰਦਰ ਡੋਡ ਦੀ ਦਾੜੀ ਪੱਟੀ ਤੇ ਉਨ੍ਹਾਂ ਨੂੰ ਮੁੱਕਾ ਮਾਰ ਕੇ ਜ਼ਮੀਨ ‘ਤੇ ਗੇਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਪੁਲਿਸ ਦੇ ਆਉਣ ਤੱਕ ਰਾਮਸੇ ਨੂੰ ਦਬੋਚ ਕੇ ਰੱਖਿਆ।

ਐੱਫ.ਬੀਆਈ. ਦਾ ਵੀ ਕਹਿਣਾ ਹੈ ਕਿ ਓਰੇਗਨ ‘ਚ 2016 ਦੀ ਤੁਲਨਾ ‘ਚ 2017 ‘ਚ ਨਫਰਤ ਅਪਰਾਧ 40 ਫੀਸਦੀ ਵਧੇ ਹਨ। ਡੋਡ ਨੇ ਕਿਹਾ ਕਿ ਉਸ ਨੇ ਮੈਨੂੰ ਇਨਸਾਨ ਨਹੀਂ ਸਮਝਿਆ। ਉਸ ਨੇ ਮੈਨੂੰ ਮੇਰਾ ਪਹਿਰਾਵਾ ਦੇਖ ਕੇ ਮਾਰਿਆ ਹੈ ਮੇਰੇ ਧਰਮ, ਮੇਰੀ ਪੱਗ, ਮੇਰੀ ਦਾੜ੍ਹੀ ਕਰਕੇ ਮਾਰਿਆ ਹੈ। ਇਹ ਮੇਰੀ ਧਾਰਮਿਕ ਆਸਥਾ ਨਾਲ ਜੁੜੀਆਂ ਚੀਜ਼ਾਂ ਹਨ। ਪੁਲਿਸ ਨੇ ਕਿਹਾ ਕਿ ਰਾਮਸੇ ਨੇ ਡੋਡ ‘ਤੇ ਜੁੱਤੀ ਵੀ ਸੁੱਟੀ ਤੇ ਉਸ ਦੀ ਦਾੜ੍ਹੀ ਪੱਟ ਕੇ ਪੱਗ ਵੀ ਉਤਾਰ ਦਿੱਤੀ।

 

- Advertisement -

Share this Article
Leave a comment