ਦੁਨੀਆ ਦੇ ਇਸ ਦੇਸ਼ ‘ਚ ਹੋਣ ਵਾਲੀ ਹੈ ਨਵੇਂ ਯੁੱਗ ਦੀ ਸ਼ੁਰੂਆਤ, ਹਰ ਚੀਜ ‘ਚ ਹੋਵੇਗਾ ਬਦਲਾਅ

TeamGlobalPunjab
3 Min Read

ਦੁਨੀਆ ਦੇ ਵੱਖ – ਵੱਖ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਹੁੰਦੀਆਂ ਹਨ। ਕਈ ਪਰੰਪਰਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਲੋਕਾਂ ਦਾ ਪੂਰਾ ਜੀਵਨ ਹੀ ਬਦਲ ਜਾਂਦਾ ਹੈ। ਅੱਜ ਅਸੀ ਅਜਿਹੀ ਹੀ ਇੱਕ ਪਰੰਪਰਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।

ਜਾਪਾਨ ਵਿੱਚ ਇੱਕ ਅਜਿਹੀ ਪਰੰਪਰਾ ਹੈ ਜਿਹੜੀ ਯੁੱਗ ਦੇ ਨਾਲ ਜੁੜੀ ਹੋਈ ਹੈ। ਇੱਥੇ ਸ਼ੁਰੂ ਹੋਣ ਵਾਲੇ ਨਵੇਂ ਯੁੱਗ ਦਾ ਨਾਮ ਹੈ ਰੀਵਾ। ਜਾਪਾਨ ਦੇ ਰਾਜੇ ਜਦੋਂ ਆਪਣੀ ਗੱਦੀ ਛੱਡਦੇ ਹਨ ਤਾਂ ਉਨ੍ਹਾਂ ਦੇ ਗੱਦੀ ਛੱਡਣ ਨਾਲ ਹੀ ਇੱਕ ਯੁੱਗ ਦਾ ਅੰਤ ਹੋ ਜਾਂਦਾ ਹੈ। ਜੋ ਵੀ ਨਵਾਂ ਵਿਅਕਤੀ ਰਾਜਾ ਬਣਦਾ ਹੈ ਉਸ ਦੇ ਗੱਦੀ ਸੰਭਾਲਣ ਤੋਂ ਬਾਅਦ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ ਹਾਲ ਹੀ ਵਿੱਚ ਜਾਪਾਨ ਨੇ ਨਵੇਂ ਯੁੱਗ ਦੇ ਸ਼ੁਰੂ ਹੋਣ ਦੀ ਘੋਸ਼ਣਾ ਕੀਤੀ ਹੈ।

ਜਾਪਾਨ ਵਿੱਚ ਫਿਲਹਾਲ ਅਕੀਹੀਤੋ ਰਾਜਾ ਹਨ ਉਨ੍ਹਾਂ ਦੇ ਗੱਦੀ ਛੱਡਣ ਦੇ ਨਾਲ ਹੀ 31 ਸਾਲਾਂ ਤੋਂ ਚਲਦਾ ਆ ਰਿਹਾ ਹਾਇਸੀ ਯੁੱਗ ਖਤਮ ਹੋ ਜਾਵੇਗਾ। ਉਹ ਕਰਿਸੇਨਥੇਮਮ ਥਰੋਨ ( ਤਾਜ ) ਨੂੰ ਆਪਣੇ ਬੇਟੇ ਕਰਾਉਨ ਪ੍ਰਿੰਸ ਨਾਰੁਹੀਤੋ ਨੂੰ ਸੌਂਪਣਗੇ।

ਇੱਕ ਨਵੇਂ ਯੁੱਗ ਦੇ ਸ਼ੁਰੂ ਹੋਣ ਤੋਂ ਬਾਅਦ ਜਾਪਾਨ ਵਿੱਚ ਕੈਲੰਡਰ ਬਦਲ ਜਾਂਦੇ ਹਨ ਇੱਥੇ ਜਸ਼ਨ ਦਾ ਮਾਹੌਲ ਹੁੰਦਾ ਹੈ। ਇੱਥੋਂ ਤੱਕ ਕਿ ਲੋਕਾਂ ਦੇ ਦਸਤਾਵੇਜ਼ ਵੀ ਬਦਲੇ ਜਾਂਦੇ ਹਨ। ਉਹ ਆਪਣੇ ਜਨਮ ਪ੍ਰਮਾਣ ਪੱਤਰ ਵਿੱਚ ਆਪਣੇ ਪੈਦਾ ਹੋਣ ਦੀ ਮਿਤੀ ਦੇ ਨਾਲ ਉਸ ਯੁੱਗ ਦਾ ਨਾਮ ਵੀ ਲਿਖਦੇ ਹਨ ਜੋ ਉਸ ਸਮੇਂ ਚੱਲ ਰਿਹਾ ਹੁੰਦਾ ਹੈ । ਇੱਥੋਂ ਦੇ ਲੋਕ ਨਵਾਂ ਯੁੱਗ ਸ਼ੁਰੂ ਹੋਣ ਤੋਂ ਬਾਅਦ ਇੱਕ ਨਵੇਂ ਯੁੱਗ ਵਿੱਚ ਕਦਮ ਰੱਖਾਂਗੇ।

ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਜਾਪਾਨ ਦੇ ਸ਼ਾਹੀ ਪਰਿਵਾਰ ਦੇ ਹੱਥ ਵਿੱਚ ਜ਼ਿਆਦਾ ਤਾਕਤ ਹੈ ਇਹ ਇੱਕ ਸੰਵਿਧਾਨਕ ਰਾਜਤੰਤਰਿਕ ਦੇਸ਼ ਹੈ। ਇੱਥੇ ਸੰਵਿਧਾਨ ਹੈ, ਲੋਕਤੰਤਰ ਹੈ ਪਰ ਨਾਲ ਹੀ ਸ਼ਾਹੀ ਪਰਿਵਾਰ ਵੀ ਹੈ। ਇਸ ਸ਼ਾਹੀ ਪਰਿਵਾਰ ਦੇ ਕੋਲ ਜ਼ਿਆਦਾ ਤਾਕਤ ਨਹੀਂ ਹੈ। ਇੱਥੋਂ ਤੱਕ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਜਦੋਂ ਵੀ ਹੁੰਦੀ ਹੈ ਤਾਂ ਉਸ ਯੁੱਗ ਦਾ ਨਾਮ ਵੀ ਸਰਕਾਰ ਦੇ ਲੋਕ ਹੀ ਚੁਣਦੇ ਹਨ।

ਨਵੇਂ ਜੁਗਾਂ ਦਾ ਜਦੋਂ ਨਾਮ ਚੁਣਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਮਤਲਬ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਹਾਇਸੀ ਯੁੱਗ ਦਾ ਮਤਲਬ ਹੈ ਸ਼ਾਂਤੀ ਪ੍ਰਾਪਤ ਕਰਨਾ। ਇਹ ਯੁੱਗ ਇੱਕ ਮਈ, 2019 ਨੂੰ ਖਤਮ ਹੋਣ ਵਾਲਾ ਹੈ।

ਨਵੇਂ ਯੁੱਗ ਯਾਨੀ ਰੀਵਾ ਦਾ ਮਤਲੱਬ ਹੈ ਆਦੇਸ਼ ਅਤੇ ਏਕਤਾ ਉਥੇ ਹੀ ਇੱਕ ਗੱਲ ਹੋਰ ਧਿਆਨ ਦੇਣ ਲਾਇਕ ਹੈ ਕਿ ਜਾਪਾਨ ਵਿੱਚ ਯੁੱਗ ਨੂੰ ਗੈਂਗੋ ( gengo ) ਕਿਹਾ ਜਾਂਦਾ ਹੈ । ਦੱਸਿਆ ਜਾਂਦਾ ਹੈ ਕਿ ਸਿੱਕਾਂ, ਨੋਟ, ਅਖਬਾਰ, ਕੈਲੰਡਰ ਆਦਿ ਵਿੱਚ ਵੀ ਪੁਰਾਣੇ ਗੈਂਗੋ ਦਾ ਸਥਾਨ ਨਵਾਂ ਗੈਂਗੋ ਲੈ ਲਵੇਗਾ।

Share this Article
Leave a comment