ਦਾੜ੍ਹੀ ਨਾਲੋਂ ਮੁੱਛਾਂ ਲੰਮੀਆਂ, NIKE ਕੰਪਨੀ ਨੂੰ ਇੱਕ ਜੁੱਤਾ 1.46 ਬਿਲੀਅਨ ਡਾਲਰ ਦਾ ਪਏਗਾ !

Prabhjot Kaur
2 Min Read

ਚੰਡੀਗੜ੍ਹ : ਡਿਊਕ ਯੂਨੀਵਰਸਿਟੀ ਅਤੇ ਉੱਤਰੀ ਕੈਰੋਲੀਨਾ ਦਰਮਿਆਨ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਚਲਦਿਆਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਕਿ ਸਾਰੇ ਹੈਰਾਨ ਰਹਿ ਗਏ, ਕਿਉਂਕਿ ਗੱਲ ਹੀ ਕੁਝ ਅਜਿਹੀ ਸੀ। ਦਰਅਸਲ ਹੋਇਆ ਇੰਝ ਕਿ ਚਲਦੇ ਮੈਚ ‘ਚ ਇੱਕ ਖਿਡਾਰੀ ਦਾ ਜੁੱਤਾ ਟੁੱਟ ਜਾਣ ਨਾਲ ਖਿਡਾਰੀ ਨੂੰ ਸੱਟ ਲੱਗ ਗਈ ਜਿਸ ਤੋਂ ਬਾਅਦ ਇਸ ਜੁੱਤਾ ਕੰਪਨੀ ਨੂੰ ਹੁਣ ਭਾਜੜਾਂ ਪਈਆਂ ਹੋਈਆਂ ਹਨ। ਇਸ ਜੁੱਤੇ ਦੇ ਟੁੱਟ ਜਾਣ ਕਾਰਨ ਖ਼ਾਮਿਆਜ਼ਾ ਕੰਪਨੀ ਨੂੰ ਝੱਲਣਾ ਪਵੇਗਾ। ਇਸ ਨਾਲ ਕੰਪਨੀ ਨੂੰ ਘੱਟੋ ਘੱਟ 1.46 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਦੱਸ ਦਈਏ ਕਿ ਖਿਡਾਰੀ ਜ਼ਿਓਨ ਵਿਲੀਅਮਸਨ ਨੇ ਮੈਚ ਦੌਰਾਨ ਨਾਈਕੀ ਪੀ.ਜੀ. 2.5 ਦੇ ਜੁੱਤੇ ਪਹਿਨੇ ਹੋਏ ਸਨ। ਇਸ ਸਬੰਧੀ ਉਸ ਖਿਡਾਰੀ ਨੇ ਏਜੰਸੀ ਰਾਈਟਰਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਚ ਦੌਰਾਨ ਉਸ ਦੇ ਜ਼ਖਮੀ ਹੋਣ ਦਾ ਕਾਰਨ ਜੁੱਤੇ ਦਾ ਟੁੱਟਣਾ ਹੈ। ਇਸ ਜੁੱਤੇ ਦੀ ਕੀਮਤ ਸਬੰਧੀ ਖਿਡਾਰੀ ਨੇ ਦੱਸਿਆ ਕਿ ਉਸ ਨੇ ਇਹ ਜੁੱਤਾ ਨਾਈਕੀ ਦੀ ਵੈੱਬਸਾਈਟ ਤੋਂ 95-100 ਡਾਲਰ ਦੇ ਖਰੀਦੇ ਸਨ। ਇਸ ਸਬੰਧੀ ਉਸ ਖਿਡਾਰੀ ਨੇ ਕੰਪਨੀ ਪ੍ਰਤੀ ਨਾਰਾਜ਼ਗੀ ਦਿਖਾਉਂਦਿਆਂ ਕਿਹਾ ਕਿ ਜੁੱਤੇ ਦੇ ਟੁੱਟਣ ਕਾਰਨ ਹੀ ਉਸ ਨੂੰ ਸੱਟ ਲੱਗੀ ਹੈ। ਇਸ ਖਿਡਾਰੀ ਦੇ ਨਾਲ ਨਾਲ ਹੋਰਨਾ ਫੁੱਟਬਾਲ ਦੇ ਖਿਡਾਰੀਆਂ ਨੇ ਵੀ ਨਾਈਕੀ ਪ੍ਰਤੀ ਆਪਣੀ ਨਾਰਾਜ਼ਗੀ ਦਿਖਾਈ। ਇਸ ਘਟਨਾ ਸਬੰਧੀ ਕੰਪਨੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

Share this Article
Leave a comment