ਟਰੰਪ ਦੀ ਈਰਾਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਇਰਾਨ ਦਾ ਅਧਿਕਾਰਤ ਅੰਤ ਤੈਅ

TeamGlobalPunjab
1 Min Read

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਅਮਰੀਕੀ ਹਿੱਤਾਂ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ, ਜੇਕਰ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਤ ਅੰਤ ਹੋਵੇਗਾ। ਅਮਰੀਕਾ ਨੂੰ ਮੁੜ ਤੋਂ ਧਮਕੀ ਨਾ ਦੇਣਾ।

ਇਸ ਤੋਂ ਪਹਿਲਾ ਇਰਾਨ ਨੇ ਕਿਹਾ ਸੀ ਕਿ ਇਰਾਨ ਨੂੰ ਜੰਗ ਤੋਂ ਡਰ ਨਹੀਂ ਲੱਗਦਾ ਪਰ ਅਮਰੀਕਾ ਨੂੰ ਲੱਗਦਾ ਹੈ। ਜਿਸ ਦੇ ਜਵਾਬ ਚ ਟਰੰਪ ਨੇ ਇਰਾਨ ਨੂੰ ਖਤਮ ਕਰਨ ਵਾਲਾ ਇਹ ਟਵੀਟ ਕੀਤਾ। ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਜ਼ੋਰਾਂ ਤੇ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਵੀ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਇਰਾਨ ਸਰਕਾਰ ਨੂੰ ਸਾਫ ਸੰਦੇਸ਼ ਦਿੱਤਾ ਹੈ। ਅਮਰੀਕਾ ਨੇ ਇਰਾਨ ਤੋਂ ਖਤਰੇ ਦੇ ਮੱਦੇਨਜ਼ਰ ਖਾੜੀ ਚ ਇਕ ਜੰਗੀ ਜਹਾਜ਼ ਅਤੇ ਬੀ-52 ਬੰਬ ਵਰਾਊ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ।

ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਇਰਾਨ ਨਾਲ ਜੰਗ ਤੋਂ ਬਚਣਗੇ ਤੇ ਇਸਦੇ ਜਵਾਬ ‘ਚ ਇਰਾਨ ਦੇ ਸਰਵ ਉੱਚ ਆਗੂ ਅਯਾਤੂੱਲਾ ਅਲੀ ਖੁਮੈਨੀ ਨੇ ਕਿਹਾ ਇਰਾਨ ਦਾ ਅਮਰੀਕਾ ਦੇ ਨਾਲ ਜੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਉਹ ਅਮਰੀਕਾ ਦਾ ਵਿਰੋਧ ਜਾਰੀ ਰੱਖੇਗਾ।

Share this Article
Leave a comment