ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਉਮਰਾਨੰਗਲ ਦੀਆਂ ਵਧੀਆਂ ਮੁਸ਼ਕਲਾਂ

TeamGlobalPunjab
2 Min Read

ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਸਿਧਾਰਥ ਚਟੋਪਾਧਿਆ ਦੇ ਵਲੋਂ ਲਗਾਈ ਗਈ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ।ਦਰਅਸਲ ਇਹ ਨੋਟਿਸ 25 ਸਾਲ ਪੁਰਾਣੇ ਉਸ ਝੂਠੇ ਮੁਕਾਬਲੇ ‘ਚ ਜਾਰੀ ਕੀਤਾ ਗਿਆ ਹੈ । ਜਿਸ ‘ਚ ਵਿਵਾਦਿਤ ਪੁਲਿਸ ਅਫਸਰ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਗੁਰਦਾਸਪੁਰ ਨਿਵਾਸੀ ਸੁਖਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਹਲਾਕ ਕਰ ਦਿੱਤਾ ਸੀ ।

Read Also 15 ਸਾਲਾ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਅੱਤਵਾਦੀ ਬਣਾਕੇ ਮਾਰਿਆ, ਦੇਖੋ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ

ਇਸ ਮਾਮਲੇ ‘ਚ ਐੱਸਆਈਟੀ ਨਿਯੁਕਤ ਕੀਤੀ ਸੀ ਜਿਸ ਦੇ ਚੇਅਰਮੈਨ ਸਿਧਾਰਥ ਚਟੋਪਾਧਿਆ ਨੂੰ ਲਗਾਇਆ ਗਿਆ ਸੀ। ਚਟੋਪਾਧਿਆ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਉਹ ਇੱਕ ਸੀਨੀਅਰ ਡੀਜੀਪੀ ਰੈਂਕ ਦੇ ਅਫ਼ਸਰ ਹਨ, ਪਰ ਇਸ ਦੇ ਮੁਤਾਬਕ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਤੁਹਾਨੂੰ ਦੱਸ ਦੇਈਏ ਕਿ 1994 ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਡੀਐੱਸਪੀ ਰੋਪੜ ਵਜੋਂ ਤਾਇਨਾਤ ਸਨ ਅਤੇ ਰੋਪੜ ‘ਚ ਉਮਰਾ ਨੰਗਲ ਨੇ ਗੁਰਨਾਮ ਸਿੰਘ ਬੰਡਾਲਾ ਦਾ ਐਨਕਾਊਂਟਰ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਗੁਰਦਾਸਪੁਰ ਦੇ ਵਸਨੀਕ ਸੁਖਪਾਲ ਸਿੰਘ ਦੀ ਮੌਤ ਤੋਂ ਬਾਅਦ ਗੁਰਨਾਮ ਸਿੰਘ ਦਾ ਫਰਜ਼ੀ ਐਨਕਾਊਂਟਰ ਉਜਾਗਰ ਹੋਇਆ ਸੀ। ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਨਸਾਫ ਦੀ ਗੁਹਾਰ ਲੈ ਕੇ ਪਹੁੰਚੀ ਜਿਸ ਤੋਂ ਬਾਅਦ ਹਾਈਕੋਰਟ ਨੇ ਇਕ ਸਿੱਟ ਬਣਾਈ ਤੇ ਸਿਧਾਰਥ ਚਟੋਪਾਧਿਆ ਨੂੰ ਸਿੱਟ ਦੇ ਮੁਖੀ ਲਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ ।

- Advertisement -

Share this Article
Leave a comment