ਚੱਕ ‘ਤੇ ਫੱਟੇ… ਫੜਨੇ ਤਾਂ ਕੀ ਸੀ ਪੁਲਿਸ ਨੇ ਕੋਲੋਂ ਵੇਚ ‘ਤੇ ਬੰਬ, ਪਤਾ ਲੱਗਣ ‘ਤੇ ਪੈ ਗਈਆਂ ਭਾਜੜਾਂ,

TeamGlobalPunjab
3 Min Read

ਪੱਟੀ : ਜਰਾ ਸੋਚ ਕੇ ਦੇਖੋ ਜਦੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਫਲਾਣੀ ਜਗ੍ਹਾ ‘ਤੇ ਬੰਬ ਪਿਆ ਹੈ ਤਾਂ ਉਸ ਵੇਲੇ ਮੌਕੇ ‘ਤੇ ਕੀ ਹਾਲਾਤ ਹੁੰਦੇ ਨੇ। ਨਹੀਂ ਪਤਾ? ਚਲੋ ਅਸੀਂ ਦੱਸਦੇ ਹਾਂ! ਕਿਸੇ ਜਗ੍ਹਾ ਬੰਬ  ਪਏ ਹੋਣ ਦੀ ਸੂਚਨਾਂ ਮਿਲਦਿਆਂ ਹੀ ਜਿੱਥੇ ਸਭ ਤੋਂ ਪਹਿਲਾਂ ਇਲਾਕਾ ਖਾਲੀ ਕਰਾਉਣ ਦੇ ਨਾਲ ਨਾਲ ਚਾਰੇ ਪਾਸੇ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਜਾਂਦੀ ਹੈ, ਉੱਥੇ ਦੂਜੇ ਪਾਸੇ ਬੰਬ ਨੂੰ ਨਾਕਾਰਾ ਕਰਨ ਲਈ ਪੁਲਿਸ ਅਤੇ ਫੌਜੀ ਦਸਤਿਆਂ ਨੂੰ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਮੁੱਕਦੀ ਗੱਲ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ ਸਰਕਾਰ ਦਾ ਇਹ ਤੰਤਰ ਆਪਣੀ ਪੂਰੀ ਤਾਕਤ ਝੋਕ ਦਿੰਦਾ ਹੈ। ਹੁਣ ਜਰਾ ਸੋਚੋ ਕਿ ਜਿਸ ਬੰਬ ਦੀ ਇੰਨੀ ਦਹਿਸ਼ਤ ਹੈ, ਜਿਹੜਾ ਬੰਬ ਪੁਲਿਸ ਅਤੇ ਲੋਕਾਂ ਲਈ ਇੰਨੀ ਸਿਰਦਰਦੀ ਦਾ ਕਾਰਨ ਬਣਦਾ ਹੈ, ਜੇਕਰ ਉਸੇ ਬੰਬ ਨੂੰ ਪੁਲਿਸ ਆਪ ਕਿਸੇ ਨੂੰ ਵੇਚ ਦੇਵੇ ਤਾਂ ਫਿਰ ਤੁਸੀਂ ਕੀ ਕਹੋਂਗੇ? ਸਾਨੂੰ ਯਕੀਨ ਹੈ ਕਿ ਤੁਹਾਡੇ ਮੂੰਹੇ ਅੱਭੜ੍ਹਵਾਹੇ ਹੀ ਨਿੱਕਲ ਜਾਵੇਗਾ, “ਬੇੜਾ ਗਰਕ!ਜੀ ਹਾਂ ਇਹ ਬੇੜਾ ਗਰਕ ਕਰਨ ਵਾਲੀ ਹੀ ਗੱਲ ਹੈ ਕਿਉਂਕਿ ਬੰਬ ਕਿਸੇ ਦਾ ਮਿੱਤਰ ਨਹੀਂ ਹੁੰਦਾ ਇਸ ਨੂੰ ਤਾਂ “ਠਾਹਕਰਨਾ ਹੀ ਆਉਂਦਾ ਹੈ ਤੇ ਇੱਕ ਠਾਹ ਨਾਲ ਪਿੱਛੇ ਛੁੱਟ ਜਾਂਦੇ ਹਨ ਪੀੜ੍ਹੀਆਂ ਤੱਕ ਨਾ ਮਿਟਣ ਵਾਲੇ ਅਜਿਹੇ ਨਿਸ਼ਾਨ ਜਿਸ ਵਿੱਚ ਕਿਸੇ ਦਾ ਘਰ ਬਰਬਾਦ ਹੋ ਜਾਂਦਾ ਹੈ ਕਿਸੇ ਦਾ ਕੀਮਤੀ ਜੀਅ ਉਸ ਤੋਂ ਸਦਾ ਲਈ ਬਿੱਛੜ ਜਾਂਦਾ ਹੈ ਤੇ ਕਈ ਸਾਰੀ ਉਮਰ ਲਈ ਅਪਾਹਜ ਹੋ ਕੇ ਜਿੰਦਗੀ ਸਹਿਕ ਕੇ ਕੱਟਣ ਨੂੰ ਮਜਬੂਰ ਹੋ ਜਾਂਦੇ ਹਨ। ਤੁਸੀਂ ਸੋਚੋਂਗੇ ਕਿ ਅੱਜ ਇਹ ਕੀ ਭਕਾਈ ਮਾਰਨ ਲੱਗ ਪਏ ਪਰ ਦੱਸ ਦਈਏ ਕਿ ਇਹ ਭਕਾਈ ਨਹੀਂ ਇਹ ਇੱਕ ਅਜਿਹੀ ਸੱਚੀ ਗੱਲ ਹੈ ਜਿਸ ਨੂੰ ਜਾਣ ਕੇ ਤੁਹਾਡੇ ਰੌਂਗੇਟੇ ਖੜ੍ਹੇ ਹੋ ਜਾਣਗੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਥਾਣਾ ਪੱਟੀ ਦੀ ਜਿੱਥੇ ਥਾਣੇ ‘ਚੋਂ ਕਬਾੜ ਵੇਚਣ ਦੇ ਲਈ ਭੇਜ ਦਿੱਤਾ, ਪਰ ਇਸ ਕਬਾੜ ਦੇ ਨਾਲ ਹੀ ਪੁਲਿਸ ਨੇ ਗਲਤੀ ਨਾਲ ਤਿੰਨ ਹੈਂਡ ਗ੍ਰਨੇਡ ਅਤੇ ਇਕ ਰਾਕਟ ਲਾਂਚਰ ਵੀ ਭੇਜ ਦਿੱਤੇ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਰਹਾਲੀ ਰੋਡ ਤੇ ਬਣੀ ਰੋਹੀ ਤੋਂ ਪੁਲੀਸ ਨੇ ਇੱਕ ਰਿਕਸ਼ਾ ਚਾਲਕ ਤੋਂ ਤਿੰਨ ਬੰਬ ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤੇ ਜਿਸ ਬਾਰੇ ਐੱਸ.ਐੱਚ.ਓ. ਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ। 

ਹੈਰਾਨੀ ਦੀ ਗੱਲ ਇਹ ਹੈ ਕਿ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ ਥਾਣੇ ਦਾ ਇੱਕ ਸਫਾਈ ਕਰਮਚਾਰੀ ਵੀ ਗਿਆ ਸੀ ਜੋ ਸਾਮਾਨ ਵੇਚ ਕੇ ਵਾਪਸ ਪਰਤ ਆਇਆ। ਪਰ ਇਹ ਸਾਮਾਨ ਰਿਕਸ਼ਾ ਚਾਲਕ ਕਿਸ ਤਰ੍ਹਾਂ ਲੈ ਗਿਆ ਇਸ ਬਾਰੇ ਪੁਲਿਸ ਕਰਮਚਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਹਨ

Share this Article
Leave a comment